ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ ਨਵਾਂ ਮੋਟਰ ਵਹੀਕਲ ਕਾਨੂੰਨ ਲਾਗੂ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਨੂੰ ਵੱਡਾ ਜੁਰਮਾਨਾ ਦੇਣ ਪਵੇਗਾ। ਸੂਬੇ ‘ਚ ਵੀ ਇਸ ਨਵੇਂ ਬਣੇ ਕਾਨੂੰਨ ਨੂੰ ਲੈਕੇ ਪੁਲਿਸ ਵੱਲੋਂ ਸਖਤੀ ਵਰਤਨੀ ਸ਼ੁਰੂ ਕਰ ਦਿੱਤੀ ਹੈ। ਦਸ ਦਈਏ ਕਿ ਸੂਬੇ ‘ਚ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦਾ ਚਾਲਾਨ ਕੱਟਿਆ। ਜਿਸ ਕਾਰਨ ਇਹਨਾਂ ਚਾਲਾਨਾਂ ਦਾ ਕਈ ਥਾਈ ਵਿਰੋਧ ਵੀ ਕੀਤਾ ਗਿਆ।

ਅੰਮ੍ਰਿਤਸਰ ਚ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਲੈਕੇ ਕਾਫੀ ਸਖਤੀ ਵਰਤੀ ਗਈ। ਉੱਥੇ ਹੀ ਕਈ ਥਾਂਈ ਲੋਕਾਂ ਵੱਲੋਂ ਇਹਨਾਂ ਨਿਯਮਾਂ ਦੀ ਪਾਲਨਾ ਕਰਨ ਦੀ ਵੀ ਗੱਲ ਆਖੀ। ਕਾਬਿਲੇਗੌਰ ਹੈ ਕਿ ਇਕ ਪਾਸੇ ਜਿੱਥੇ ਲੋਕਾਂ ਵੱਲੋਂ ਇਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਗਿਆ ਉੱਥੇ ਹੀ ਕਈ ਲੋਕਾਂ ਨੇ ਇਸ ਨਵੇਂ ਕਾਨੂੰਨ ਨੂੰ ਸਰਾਹਿਆ ਵੀ। ਨਵੇਂ ਕਾਨੂੰਨ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਪੁਲਿਸ ਦੀ ਕਾਰਗੁਜਾਰੀ ‘ਚ ਸੁਧਾਰ ਹੋਵੇਗਾ ਜਦਕਿ ਕੇਂਦਰ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਲਗਾਉਣ ਦਾ ਕਾਰਨ ਆਏ ਦਿਨ ਵਧ ਰਹੇ ਸੜ੍ਹਕੀ ਹਾਦਸਿਆ ਨੂੰ ਰੋਕਣਾ ਹੈ।
