ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਪ੍ਰੋਫੈਸਰਾ ਚ ਆਪਸ ਚ ਭਿਆਨਕ ਲੜਾਈ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰੋਫੈਸਰਾਂ ਦੇ ਵਿਚਾਲੇ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਲੜਾਈ ਹੋ ਗਈ ਇਹ ਤਕਰਾਰ ਇਹਨੀ ਜਿਆਦਾ ਵੱਧ ਗਈ ਕਿ ਪ੍ਰੋਫੈਸਰਾਂ ਵਿਚਾਲੇ ਭਿਆਨਕ ਝਗੜਾ ਹੋ ਗਿਆ।
ਦਸ ਦਈਏ ਕਿ ਛੁੱਟੀ ਤੋਂ ਬਾਅਦ ਪ੍ਰੋਫੈਸਰ ਬਾਇਓਮੈਟ੍ਰਿਕ ਮਸ਼ੀਨ ਦੀ ਲਾਇਨ ਤੇ ਲੱਗੇ ਹੋਏ ਸੀ ਇਸੇ ਦੌਰਾਨ ਲਾਇਨ ਨੂੰ ਲੈਕੇ ਪ੍ਰੋਫੈਸਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਨੇ ਗੱਲ ਨੂੰ ਰੋਕ ਦਿੱਤਾ ਸੀ ਪਰ ਬਾਅਦ ਚ ਪ੍ਰੋਫੈਸਰਾਂ ਵਿਚਾਲੇ ਡੰਡੇ ਸੋਟੇ ਚੱਲ ਪਏ। ਇਸ ਝਗੜੇ ਤੋਂ ਬਾਅਦ ਪ੍ਰੋਫੈਸਰਾਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਤੇ ਇਸ ਮਾਮਲੇ ਦੀ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।

