ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣ ਲਈ ਐਲਾਨਿਆ ਗਿਆ ਹੈ। ਦਸ ਦਇਏ ਕਿ ਪਿਛਲੇ ਸਾਲ ਇਹਨਾਂ ਚੋਣਾਂ ਚ ‘ਸਟੂਡੈਂਟਸ’ ਫ਼ਾਰ ਸੁਸਾਇਟੀ’ (SFS) ਨੇ ਜਿੱਤ ਹਾਸਿਲ ਕੀਤੀ ਸੀ। ਇਸ ਚ ਕਨੂਪ੍ਰਿਆ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ।
ਦਸ ਦਈਏ ਕਿ ਇਸ ਐਲਾਨ ਤੋਂ ਬਾਅਦ ਚੋਣ ਜਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ। ਇਸ ਚੋਣ ਜਾਬਤੇ ਤੋਂ ਬਾਅਦ ਕੋਈ ਵੀ ਬਾਹਰਲਾ ਵਿਅਕਤੀ ਚੋਣ ਪ੍ਰਚਾਰ ਲਈ ਕੈਪਸ ਅੰਦਰ ਨਹੀਂ ਜਾ ਸਕੇਗਾ। ਜਿਕਰ-ਏ-ਖਾਸ ਹੈ ਕਿ 30 ਅਗਸਤ ਨੂੰ 9.30 ਤੋਂ 10.30 ਸਵੇਰ ਤੱਕ ਚੋਣ ਲਈ ਕਾਗਜ਼ ਭਰੇ ਜਾਣਗੇ। 31 ਅਗਸਤ ਸਵੇਰ 10 ਵਜੇ ਪ੍ਰਵਾਨਿਤ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।

