ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਪਿੰਡ ਤਲਵੰਡੀ ਬੂਥਨਗੜ੍ਹ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅਕਾਲੀ ਆਗੂ ਗੁਰਨਾਮ ਸਿੰਘ ਦੇ ਘਰ ਤੇ ਫਾਇਰਿੰਗ ਹੋਈ ਹੈ।
ਇਸ ਫਾਇਰਿੰਗ ਦੇ ਇਲਜ਼ਾਮ ਕਾਂਗਰਸੀ ਸਰਪੰਚ ਰਣਜੋਧ ਸਿੰਘ ਤੇ ਲੱਗੇ ਹਨ। ਦਸ ਦਈਏ ਕਿ ਘਰ ‘ਚ ਵੜ੍ਹ ਕੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਹਨ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

