ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੋਰਾਸੀ ਚ 15 ਪਿੰਡਾਂ ਨੂੰ ਜੋੜਨ ਵਾਲੀ ਆਰਜੀ ਪੁਲ ਹੜ੍ਹ ਕਾਰਨ ਢਹਿ-ਢੇਰੀ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਹੜ੍ਹ ਦਾ ਪਾਣੀ ਇਹਨਾਂ ਜਿਆਦਾ ਤੇਜ਼ ਸੀ ਕਿ ਪੁਲ ਢਹਿ ਢੇਰੀ ਹੋ ਗਿਆ। ਇਸ ਪੁੱਲ ਦੀ ਹਾਲਤ ਪਿਛਲੇ ਡੇਢ ਸਾਲ ਤੋਂ ਮਾੜੀ ਬਣੀ ਹੋਈ ਸੀ। ਪਰ ਇਸ ਪੁੱਲ ਦੀ ਕਦੇ ਵੀ ਮੁਰਮੰਤ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਇਹ ਪੁੱਲ ਢਹਿ ਢੇਰੀ ਹੋ ਗਿਆ।
ਉੱਥੇ ਹੀ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਜਾਂ ਫਿਰ ਕਿਸੇ ਵੀ ਨੇਤਾ ਵੱਲੋਂ ਇਸ ਪੁੱਲ ਦੀ ਸੁਧ ਨਹੀਂ ਲਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਪੁੱਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ।
ਪਰ ਲਗਾਤਾਰ ਇਸ ਪੁੱਲ ਨੂੰ ਠੀਕ ਕਰ ਰਹੇ ਲੋਕਾਂ ਦੀ ਵੀ ਸੁਧ ਲੈਣ ਲਈ ਕੋਈ ਨਹੀਂ ਆਇਆ। ਆਖਿਰਕਾਰ ਇਹ ਪੁੱਲ ਡਿੱਗ ਗਿਆ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਪੁੱਲ 15 ਪਿੰਡਾਂ ਨੂੰ ਆਪਸ ‘ਚ ਜੋੜ ਰਿਹਾ ਸੀ। ਪਰ ਹੁਣ ਇਸ ਪੁੱਲ ਦੇ ਟੁੱਟ ਜਾਣ ਤੋਂ ਬਾਅਦ ਕਈ ਪਿੰਡਾਂ ਦਾ ਆਪਸ ਚ ਸਪੰਰਕ ਟੁੱਟ ਗਿਆ ਹੈ।


