ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ-ਪਾਕਿਸਤਾਨ ਸਰਹੱਦ ਤੇ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡ ਪਹਿਲਾਂ ਤੋਂ ਹੀ ਪਾਣੀ ਦੀ ਮਾਰ ਝੇਲ ਰਹੇ ਹਨ ਪਰ ਹੁਣ ਪਾਣੀ ਨੇ ਆਪਣਾ ਹੋਰ ਵੀ ਪ੍ਰਚੰਡ ਰੂਪ ਧਾਰ ਲਿਆ ਹੈ। ਦਸ ਦਈਏ ਕਿ ਪਿੰਡ ਗੱਟੀ ਰਾਜੋਕੇ ਚ ਪਾਕਿਸਤਾਨ ਵੱਲੋਂ ਬੰਨ੍ਹ ਨੂੰ ਤੋੜੇ ਜਾਣ ਦੇ ਕਾਰਨ ਭਾਰਤੀ ਪਿੰਡਾਂ ਚ ਪਾਣੀ ਤੇਜੀ ਨਾਲ ਆ ਰਿਹਾ ਹੈ।
ਜੋ ਕਿ ਕਈ ਪਿੰਡਾਂ ਨੂੰ ਖਤਰੇ ਚ ਪਾ ਰਿਹਾ ਹੈ। ਇਲਾਕੇ ਚ ਪਾਣੀ ਇਹਨਾਂ ਜਿਆਦਾ ਵਧਦਾ ਜਾ ਰਿਹਾ ਹੈ ਕਿ ਬੀਐੱਸਐੱਫ ਦੀ ਚੌਕੀ ਚ ਵੀ ਪਾਣੀ ਭਰ ਗਿਆ ਹੈ।
ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸਰਹੱਦ ਤੇ ਲੱਗੀਆਂ ਕੰਡਿਆਲੀ ਤਾਰ ਵੀ ਪੂਰੀ ਤਰ੍ਹਾਂ ਦੇ ਨਾਲ ਪਾਣੀ ਨਾਲ ਡੁੱਬ ਗਈਆਂ ਹਨ। ਥਾਂ ਥਾੰ ਤੇ ਪਾਣੀ ਹੋਣ ਕਾਰਨ ਲੋਕ ਘਰਾਂ ਦਾ ਸਾਮਨਾ ਲੈਕੇ ਛੱਤਾਂ ਚ ਦਿਨ ਰਾਤ ਕੱਟ ਰਹੇ ਹਨ।
ਉੱਥੇ ਹੀ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਾ ਆਉਣ ਕਾਰਨ ਲੋਕ ਖੁਦ ਨਾਲਿਆਂ ਚੋਂ ਕਲਾਲੀ ਕੱਢ ਰਹੇ ਹਨ ਤੇ ਨਾਲ ਹੀ ਇਕ ਦੂਜੇ ਦੀ ਮਦਦ ਵੀ ਕਰ ਰਹੇ ਹਨ।




