ਪੰਜਾਬੀ ਸਿੰਗਰ ਤੇ ਗਾਇਕ ਐਮੀ ਵਿਰਕ ਦੀ ਇਸ ਫਿਲਮ ਨੇ ਖੋਲ੍ਹੇ ਪੰਜਾਬੀ ਇੰਡਸਟਰੀ ਦੇ ਭਾਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 66ਵੇਂ ਨੈਸ਼ਨਲ ਫਿਲਮ ਐਵਾਰਡ ਚ ਪੰਜਾਬੀ ਫਿਲਮ ਹਰਜੀਤਾ ਨੂੰ ਬੈਸਟ ਫਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਸ ਦਈਏ ਕਿ ਖੇਤਰੀ ਫਿਲਮਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 66ਵੇਂ ਨੈਸ਼ਨਲ ਫਿਲਮ ਐਵਾਰਡ ਚ ਪੰਜਾਬੀ ਫਿਲਮ ਹਰਜੀਤਾ ਨੂੰ ਬੈਸਟ ਫਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਸ ਦਈਏ ਕਿ ਖੇਤਰੀ ਫਿਲਮਾਂ ਦੀ ਸ਼੍ਰੇਣੀ ਚ ਬੈਸਟ ਫਿਲਮ ਐਵਾਰਡ ਪੰਜਾਬੀ ਫਿਲਮ ਹਰਜੀਤਾ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਮਾਨ ਹਾਸਿਲ ਹੋਇਆ।

Movie Harjeeta  ਉੱਥੇ ਹੀ ਦਸ ਦਈਏ ਕਿ ਇਸ ਫਿਲਮ ਚ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ।

Movie Harjeeta

ਇਸ ਕਿਰਦਾਰ ਦੇ ਲਈ ਐਮੀ ਵਿਰਕ ਨੇ ਕਾਫੀ ਮਿਹਨਤ ਕੀਤੀ ਸੀ। ਉੱਥੇ ਹੀ ਦਸ ਦਈਏ ਕਿ ਸਾਲ 1962 ਤੋਂ ਲੈਕੇ ਹੁਣ ਤਕ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ਪੰਜਾਬੀ ਫਿਲਮ ਹਰਜੀਤਾ 21ਵੀਂ ਪੰਜਾਬੀ ਫਿਲਮ ਬਣੀ ਹੈ। ਦੱਸਣਯੋਗ ਗੱਲ ਹੈ ਕਿ ਫਿਲਮ ਹਰਜੀਤਾ 18 ਮਈ 2018 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਵਿਜੇ ਕੁਮਾਰ ਨੇ ਡਾਇਰੈਕਟ ਤੇ ਇਸ ਫਿਲਮ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਨੇ ਲਿਖੀ ਸੀ।

Leave a Reply

Your email address will not be published. Required fields are marked *