ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਪਿੰਡ ਥੇੜੀ ਗੰਡਿਆਂ ਚੋਂ ਲਾਪਤਾ ਹੋਏ ਦੋ ਬੱਚਿਆਂ ਚ ਇਕ ਹੋਰ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਘਨੌਰ ਨੇੜਿਓ ਲੰਘਦੀ ਨਹਿਰ ਚੋਂ ਮਿਲੀ ਬੱਚੇ ਦੀ ਲਾਸ਼ ਮਿਲੀ ਹੈ। ਉੱਥੇ ਹੀ ਇਸ ਮਾਮਲੇ ਤੇ ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਦੇ ਗੱਲ ਚ ਕਾਲੇ ਰੰਗ ਦਾ ਧਾਗਾ ਪਾਇਆ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵੱਲੋਂ ਬੱਚੇ ਦੀ ਸ਼ਨਾਖਤ ਕਰ ਲਈ ਗਈ ਹੈ। ਮੋਰਚਰੀ ਚੋਂ ਪਰਿਵਾਰ ਰੋਂਦਾ ਹੋਇਆ ਬਾਹਰ ਆਇਆ ਸੀ। ਉੱਥੇ ਹੀ ਇਸ ਸ਼ਨਾਖਤ ਤੋਂ ਬਾਅਦ ਬੱਚਿਆ ਦੇ ਦਾਦਾ ਨੇ ਦੱਸਿਆ ਕਿ ਇਹ ਬੱਚਾ ਉਹਨਾਂ ਦਾ ਹੀ ਹੈ।

