ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿਧਾਨਸਭਾ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਦਸ ਦਈਏ ਕਿ ਇਸ ਇਜਲਾਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।


ਦੱਸਣਯੋਗ ਗੱਲ ਹੈ ਕਿ ਪੰਜਾਬ ਵਿਧਾਨਸਭਾ ਦਾ ਇਹ ਇਜਲਾਸ ਪੰਜ ਦਿਨਾਂ ਯਾਨੀ ਕਿ 2 ਅਗਸਤ ਤੋਂ ਲੈਕੇ 6 ਅਗਸਤ ਤੱਕ ਚੱਲੇਗਾ।
ਪੰਜਾਬ ਵਿਧਾਨਸਭਾ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ।
ਦੂਜੇ ਤੇ ਤੀਜੇ ਦਿਨ ਸਰਕਾਰੀ ਛੁੱਟੀ ਹੋਵੇਗੀ। ਜਦਕਿ ਚੌਥੇ ਤੇ ਪੰਜਵੇ ਦਿਨ ਪੰਜਾਬ ਦੀ ਗੰਭੀਰ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ।






