ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਦਿਨੀ ਸਿਨੇਮਾਘਰਾਂ ਚ ਫਿਲਮ ਅਰਜੁਨ ਪਟਿਆਲਾ ਰਿਲੀਜ ਹੋਈ। ਇਹ ਫਿਲਮ ਸਿਨੇਮਾਘਰਾਂ ‘ਚ ਆਪਣਾ ਦਮ ਤਾਂ ਨਹੀਂ ਦਿਖਾ ਸਕੀ ਪਰ ਇਸ ਫਿਲਮ ਦੇ ਕਾਰਨ ਇਕ ਨੌਜਵਾਨ ਨੂੰ ਮੁਸਿਬਤ ‘ਚ ਜਰੂਰ ਪਾ ਦਿੱਤਾ।
https://www.instagram.com/p/B0VbxoGhVVy/
ਤੁੱਸੀ ਵੀ ਇਹ ਸੋਚਣ ਲਈ ਮਜਬੂਰ ਹੋ ਗਏ ਹੋਣੇ ਕਿ ਆਖਿਰ ਅਜਿਹਾ ਕੀ ਹੋਇਆ ਕਿ ਫਿਲਮ ਦੇ ਕਾਰਨ ਕਿਸੇ ਨੌਜਵਾਨ ਨੂੰ ਮਸ਼ਕਲਾਂ ਆ ਰਹੀਆਂ ਹੋਣ। ਦਰਅਸਲ ਇਸ ਫਿਲਮ ਚ ਸੰਨੀ ਲਿਓਨ ਨੇ ਆਪਣਾ ਇਕ ਨੰਬਰ ਬੋਲਿਆ ਸੀ। ਇਹ ਨੰਬਰ ਦਿੱਲੀ ਚ ਰਹਿਣ ਵਾਲੇ ਇਕ ਸ਼ਖਸ ਦਾ ਹੈ।
ਜਿਸਨੂੰ ਇਸ ਨੰਬਰ ਤੇ ਹਰ ਰੋਜ਼ 100 ਤੋਂ 150 ਦੇ ਕਰੀਬ ਕਾਲਾਂ ਆ ਰਹੀਆਂ ਹਨ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਗਿਆ। ਉੱਥੇ ਹੀ ਇਸ ਮਾਮਲੇ ਤੇ ਨੌਜਵਾਨ ਦਾ ਕਹਿਣਾ ਹੈ ਕਿ ਉਸਨੂੰ ਲੋਕਾਂ ਦੇ ਫੋਨ ਆਉਂਦੇ ਹਨ ਤੇ ਫੋਨ ਤੇ ਲੋਕ ਸੰਨੀ ਦੇ ਨਾਲ ਗੱਲ ਨੂੰ ਆਖਦੇ ਹਨ। ਮੁਸਿਬਤ ਤਾਂ ਉਸ ਵੇਲੇ ਵੱਧ ਜਦੋ ਕਾਲਰ ਉਸਨੂੰ ਕਿਸੇ ਵੀ ਸਮੇਂ ਕਾਲ ਕਰ ਦਿੰਦੇ ਹਨ।
ਫਿਲਹਾਲ ਪੀੜਤ ਨੌਜਵਾਨ ਨੇ ਇਸ ਸੰਬੰਧੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਸੀ ਪਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੇ ਨੌਜਵਾਨ ਨੂੰ ਕਿਹਾ ਹੈ ਕਿ ਉਹ ਆਪਣਾ ਨੰਬਰ ਬਦਲ ਦੇਵੇ।
ਜਿਸ ਤੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਹ ਇਸ ਨੰਬਰ ਨੂੰ ਪਿਛਲੇ 10-12 ਸਾਲ ਤੋਂ ਇਸਤੇਮਾਲ ਕਰ ਰਿਹਾ ਹੈ। ਨਾਲ ਹੀ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਕੋਰਟ ਤੱਕ ਲੈਕੇ ਜਾਣਗੇ ਤਾਂ ਜੋ ਉਹਨਾਂ ਨੂੰ ਮਦਦ ਮਿਲ ਸਕੇ।



