ਕਾਰਗਿਲ ਵਿਜੇ ਦਿਵਸ:- ਭਾਰਤ ਨੂੰ 20 ਪੂਰੇ ਹੋਣ ਤੇ ਮਾਣ ਪਰ ਪਾਕਿਸਤਾਨ ਸ਼ਰਮਿੰਦਾ….ਜਾਣੋਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਰਗਿਲ ਵਿਜੈ ਦਿਵਸ ਨੂੰ ਪੂਰੇ 20 ਸਾਲ ਪੂਰੇ ਹੋ ਚੁੱਕੇ ਹਨ। ਇਹ ਦਿਨ ਭਾਰਤ ਨੇ 20 ਸਾਲ ਪਹਿਲਾਂ ਸਰਹੱਦ ਤੇ ਪਾਕਿਸਤਾਨ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਰਗਿਲ ਵਿਜੈ ਦਿਵਸ ਨੂੰ ਪੂਰੇ 20 ਸਾਲ ਪੂਰੇ ਹੋ ਚੁੱਕੇ ਹਨ। ਇਹ ਦਿਨ ਭਾਰਤ ਨੇ 20 ਸਾਲ ਪਹਿਲਾਂ ਸਰਹੱਦ ਤੇ ਪਾਕਿਸਤਾਨ ਦੇ ਛੱਕੇ ਛੁਡਾਉਂਦੇ ਹੋਏ ਘੁਸਪੈਠੀਏ ਨੂੰ ਕਾਰਗਿਲ ਦੀ ਪਹਾੜੀਆਂ ਤੋਂ ਵਾਪਸ ਖਦੇੜ ਦਿੱਤਾ ਸੀ। ਜਿਸ ਤੋਂ ਬਾਅਦ ਭਾਰਤ ਨੇ ਜਿੱਤ ਹਾਸਿਲ ਕੀਤੀ।

kargil ਇਸ ਜਿੱਤ ਨੂੰ ਹੁਣ 20 ਸਾਲ ਪੂਰੇ ਹੋ ਚੁੱਕੇ ਹਨ ਹਰ ਕੋਈ ਭਾਰਤੀ ਇਸ ਜਿੱਤ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮੰਨ੍ਹਾ ਰਿਹਾ ਹੈ। ਹਰ ਥਾਂ ਤੇ ਦੇਸ਼ਭਗਤੀ ਦਾ ਸੰਗੀਤ ਗੁੰਜ ਰਿਹਾ ਹੈ। ਇਸ ਦਿਨ ਤੇ ਪੰਜਾਬ ਦੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਸਪੁੱਤਰਾਂ ਦੀ ਸ਼ਹਾਦਤ ਤੇ ਮਾਣ ਹੈ।

ਇਹਨਾਂ ਨੇ ਦੁਸ਼ਮਣਾ ਦਾ ਡਟ ਕੇ ਸਾਹਮਣਾ ਡਟ ਕੇ ਕੀਤਾ ਸੀ। ਉੱਥੇ ਹੀ ਸਹੀਦਾਂ ਦੇ ਸਨਮਾਨ ਦੇ ਲਈ ਦੂਰ ਦੂਰ ਤੋਂ ਲੋਕ ਸ਼ਹੀਦ ਸਮਾਰਕ ਪਹੁੰਚ ਰਹੇ ਹਨ। ਇੱਥੇ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਹੈ। ਇਸ ਥਾਂ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਵੱਡੇ ਨੇਤਾਵਾਂ ਨੇ ਕਾਰਗਿਲ ਦਿਵਸ ਦੇ ਮੌਕੇ ਤੇ ਸ਼ਹੀਦਾਂ ਨੂੰ ਯਾਦ ਕੀਤਾ।

ਉੱਥੇ ਇਸ ਮੌਕੇ ਤੇ ਪਾਕਿਸਤਾਨ ਨੂੰ ਬਹੁਤ ਹੀ ਜਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਦਸ ਦਈਏ ਕਿ ਪਾਕਿਸਤਾਨ ਵੱਲੋਂ ਕਾਰਗਿਲ ਦੀ ਲੜਾਈ ਦੀ ਸ਼ੁਰੂਆਤ 3 ਮਈ 1999 ਨੂੰ ਹੀ ਕਰ ਦਿੱਤੀ ਸੀ। ਜਦੋ ਪਾਕਿਸਤਾਨ ਨੇ ਉੱਚੀ ਪਹਾੜੀਆ ਤੇ 5000 ਸੈਨਿਕਾਂ ਦੇ ਨਾਲ ਘੁੱਸਪੈਠ ਕਰ ਕਬਜ਼ਾ ਕਰ ਲਿਆ ਸੀ।

kargil

ਇਸ ਗੱਲ ਦੀ ਜਾਣਕਾਰੀ ਜਦੋ ਭਾਰਤੀ ਸੈਨਿਕਾਂ ਨੂੰ ਮਿਲੀ ਤਾਂ ਉਹਨਾਂ ਨੇ ਆਪਰੇਸ਼ਨ ਵਿਜੈ ਚਲਾਇਆ। ਇਸ ਆਪਰੇਸ਼ਨ ਦੌਰਾਨ ਪਾਕਿਸਤਾਨ ਨੂੰ ਮੁੰਹ ਤੋੜ ਜਵਾਬ ਦਿੱਤਾ ਜਿਸ ਕਾਰਨ ਪਾਕਿਸਤਾਨ ਇਸ ਦਿਨ ਕੇ ਕਾਫੀ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਜਦੋ ਕਿ ਭਾਰਤ ਦੇ ਲਈ ਇਹ ਦਿਨ ਬਹੁਤ ਹੀ ਮਾਣ ਵਾਲਾ ਦਿਨ ਹੁੰਦਾ ਹੈ।

Leave a Reply

Your email address will not be published. Required fields are marked *