ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਪੁਲਿਸ ਨੂੰ ਤਿੰਨ ਹੋਰ ਨਿਰਦੇਸ਼ਕ ਪੱਧਰ ਤੇ ਅਧਿਕਾਰੀ ਦਿੱਤੇ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਕੋਟਕਪੂਰਾ ਗੋਲੀਕਾਂਡਾਂ ਤੇ ਬਹਿਬਲ ਕਲਾਂ ਦੀ ਜਾਂਚ ਲਈ ਬਣਾਈ ਗਈ
ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ ਤੇ ਜੇਲ੍ਹਾਂ ਦੇ ਮੁਖੀ ਏਡੀਡੀਪੀ ਰੋਹਿਤ ਚੌਧਰੀ ਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਗ ਸਹੋਤਾ ਨੂੰ ਤਰੱਕੀ ਦਿੰਦੇ ਹੋਏ ਡੀਜੀਪੀ ਰੈਂਕ ਨਾਲ ਨਿਵਾਜ ਦਿੱਤਾ ਹੈ। ਫਿਲਹਾਲ ਇਹ ਤਿੰਨੋ ਅਫਸਰ ਆਪੋ ਆਪਣੇ ਮੌਜੂਦਾ ਵਿਭਾਗ ਸੰਭਾਲਣਗੇ।


