ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਧੀ ਸਾਕਸ਼ੀ ਮਿਸ਼ਰਾ ਦੇ ਪਤੀ ਅਜੀਤੇਸ਼ ਨਾਲ ਕੋਰਟ ਦੇ ਬਾਹਰ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅਦਾਲਤ ਦੇ ਬਾਹਰ ਅਜੀਤੇਸ਼ ਦੇ ਨਾਲ ਕੁੱਟਮਾਰ ਹੋਈ। ਇਸ ਦੌਰਾਨ ਸਾਕਸ਼ੀ ਆਪਣੇ ਪਤੀ ਦੀ ਢਾਲ ਬਣੀ। ਇਸ ਹਮਲੇ ਤੋਂ ਬਾਅਦ ਕੋਰਟ ਦੋਹਾਂ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਸ ਮਾਰਪੀਟ ਦਾ ਆਰੋਪ ਵਕੀਲਾਂ ਤੇ ਲੱਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਅਦਾਲਤ ਨੇ ਸਾਕਸ਼ੀ ਤੇ ਅਜੀਤੇਸ਼ ਦੇ ਵਿਆਹ ਨੂੰ ਮਾਨਤਾ ਦੇ ਦਿੱਤੀ ਹੈ ਤੇ ਦੋਹਾਂ ਨੂੰ ਪਤੀ ਪਤਨੀ ਦੇ ਤੌਰ ਤੇ ਰਹਿਣ ਦੀ ਵੀ ਆਗਿਆ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਾਖਸੀ ਨੇ ਆਪਣੇ ਪਤੀ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਰਾਜੇ ਮਿਸ਼ਰਾ ਤੇ ਖਤਰਾ ਦੱਸਦੇ ਹੋਏ ਇਲਾਹਬਾਦ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ।
ਜਿਸ ਤੇ ਇਸ ਹਮਲੇ ਤੋਂ ਬਾਅਦ ਕੋਰਟ ਨੇ ਸੁਰੱਖਿਆ ਮੁਹੱਇਆ ਕਰਵਾ ਦਿੱਤੀ ਹੈ। ਫਿਲਹਾਲ ਅਜੇ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਆਖਿਰਕਾਰ ਸਾਕਸ਼ੀ ਤੇ ਅਜੀਤੇਸ਼ ਤੇ ਹਮਲਾ ਕਿਸਨੇ ਕੀਤਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਸ ਹਮਲੇ ਤੋਂ ਬਾਅਦ ਇਹ ਗੱਲ ਸੱਚ ਸਾਬਿਤ ਹੋਈ ਹੈ ਕਿ ਦੋਹਾਂ ਦੀ ਜਾਨਾਂ ਨੂੰ ਖਤਰਾ ਹੈ। ਜਿਸ ਕਾਰਨ ਉਹ ਲਗਾਤਾਰ ਸੁਰੱਖਿਆ ਦੀ ਮੰਗ ਰਹੇ ਸੀ।

