ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਦੇ ਕੱਚੀ ਬਸਤੀ ਦੇ ਗੁਰਦੁਆਰਾ ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋ ਇਕ ਔਰਤ ਨੇ ਸਿਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਚੁੱਕ ਕੇ ਬੇਅਦਬੀ ਕੀਤੀ।
ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਮਹਿਲਾ ਗੁਰਦੁਆਰੇ ਅੰਦਰ ਆਈ ਤੇ ਉਸਨੇ ਸਿਰ ਤੇ ਬੀੜ ਚੁੱਕ ਲਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾਵਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ ਸੀ
ਜਿਸ ਤੋਂ ਬਾਅਦ ਉਹ ਦੋਵੇ ਹੀ ਗੁਰਦੁਆਰਾ ਸਾਹਿਬ ਆਈਆਂ ਤੇ ਇਕ ਨੇ ਬੀੜ ਨੂੰ ਸਿਰ ਤੇ ਚੁੱਕ ਲਿਆ। ਅਜਿਹਾ ਕਰਕੇ ਉਹ ਖੁਦ ਨੂੰ ਸੱਚਾ ਸਾਬਿਤ ਕਰਨਾ ਚਾਹੁੰਦੀ ਸੀ।
ਜਿਸ ਕਾਰਨ ਉਸਨੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਦੋਵੇ ਮਹਿਲਾਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


