ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਏਅਰਪੋਰਟ ਲਾਇਟ ਪੁਆਇੰਟ ਤੇ ਭਿਆਨਕ ਸੜ੍ਹਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਗੱਡੀਆਂ ਦੀ ਆਪਸ ਚ ਜਬਰਦਸਤ ਟੱਕਰ ਹੋ ਗਈ
ਜਿਸ ਕਾਰਨ ਇਸ ਹਾਦਸੇ ਚ 2 ਬੱਚਿਆਂ ਸਮੇਤ 3 ਲੋਕ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਹੈ ਤੇ ਨਾਲ ਹੀ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


