ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ ਦੇ ਨਾਲ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਨਾਲ ਕੁੱਟਮਾਰ ਕਰਨ ਦੇ ਇਲਜਾਮ ਕਾਂਗਰਸੀ ਬਲਾਕ ਪ੍ਰਧਾਨ ਸਵਿੰਦਰ ਸਿੰਘ ਤੇ ਲੱਗੇ ਹਨ। ਉੱਥੇ ਤੁਹਾਨੂੰ ਦੱਸ ਦਈਏ ਪੀੜਤ ਕਿਸਾਨ ਬੁਧ ਸਿੰਘ ਉਹ ਕਿਸਾਨ ਹੈ ਜਿਸਦਾ ਸਭ ਤਂ ਪਹਿਲਾ ਕਰਜਮੁਆਫੀ ਫਾਰਮ ਭਰਿਆ ਗਿਆ ਸੀ।
ਇਹਨਾਂ ਹੀ ਨਹੀਂ ਕਿਸਾਨ ਦਾ ਇਹ ਫਾਰਮ ਖੁਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਭਰਾਇਆ ਸੀ। ਕਿਸਾਨ ਬੁੱਧ ਸਿੰਘ ਪਿੰਡ ਸੂਰਤ ਮੱਲੀ ਦਾ ਰਹਿਣ ਵਾਲਾ ਹੈ। ਸਭ ਤੋਂ ਪਹਿਲਾ ਕਰਜਮੁਆਫੀ ਫਾਰਮ ਭਰਨ ਵਾਲੇ ਇਸ ਕਿਸਾਨ ਦਾ ਕਰਜ ਅਜੇ ਤੱਕ ਮੁਆਫ ਨਹੀਂ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਪੁਲਿਸ ਬੁੱਧ ਸਿੰਘ ਤੇ ਰਾਜੀਨਾਮਾ ਦਾ ਦਬਾਅ ਬਣਾ ਰਹੀ ਹੈ। ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਕਰਜ ਦੇ ਬੋਝ ਨੂੰ ਨਾ ਸਹਿਦੇ ਹੋਏ ਮੌਤ ਦੇ ਮੁੰਹ ਚ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਇਹ ਦਾਅ


