ਮਲੇਸ਼ੀਆ: ਪੰਜਾਬੀ ਦੁਨੀਆ ਦੇ ਜਿਸ ਦੇਸ ਵਿੱਚ ਗਏ ਹਨ ਉਥੇ ਜਾ ਕੇ ਆਪਣੀ ਵੱਖਰੀ ਥਾਂ ਬਣਾਈ ਹੈ।ਮਲੇਸ਼ੀਆ ’ਚ ਸਥਿਤ ਪੇਨਾਂਗ ਟਾਪੂ ਦੇ ਜਗਦੀਪ ਸਿੰਘ ਦਿਉ ਉਪ ਮੁੱਖ ਮੰਤਰੀ ਬਣ ਗਏ ਹਨ। ਉਹ ਪੇਨਾਂਗ ਦੇ ਦਾਤੁਕ ਕੇਰਾਮਤ ਤੋਂ ਵਿਧਾਇਕ ਹਨ ਅਤੇ ਪੂਰੇ ਮਲੇਸ਼ੀਆ ’ਚ ਕਿਸੇ ਸੂਬੇ ਦੇ ਪਹਿਲੇ ਸਿੱਖ ਉਪ ਮੁੱਖ ਮੰਤਰੀ ਹੋਣਗੇ।
ਪ੍ਰੋ. ਦਾਤੁਕ ਮੁਹੰਮਦ ਅਬਦੁਲ ਹਮੀਦ ਦੇ ਉਪ ਮੁੱਖ ਮੰਤਰੀ-1 ਬਣਨ ਤੋਂ ਬਾਅਦ ਜਗਦੀਪ ਸਿੰਘ ਦਿਉ ਨੂੰ ਅੱਜ ਉਪ ਮੁੱਖ ਮੰਤਰੀ-2 ਬਣਾਇਆ ਗਿਆ। ਇਸ ਤੋਂ ਪਹਿਲਾਂ ਉਹ ਸਥਾਨਕ ਸਰਕਾਰ ਦੇ ਹਾਊਸਿੰਗ ਸਟੇਟ ਮੰਤਰੀ ਸਨ। ਅੱਜ ਪੇਨਾਂਗ ਸਰਕਾਰ ’ਚ ਸੱਤ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ।



