ਫਿਰੋਜ਼ਪੁਰ ਡਿਵੀਜ਼ਨ ਰੇਲਵੇ ਨੇ ਰੱਦ ਕੀਤੀਆਂ ਲੋਕਲ ਟਰੇਨਾਂ, ਹੜ੍ਹ ਕਾਰਨ ਲਿਆ ਫੈਸਲਾ

ਫਿਰੋਜ਼ਪੁਰ:  ਫਿਰੋਜ਼ਪੁਰ ‘ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਈ ਥਾਵਾਂ ‘ਤੇ ਦਰਿਆ ਦਾ ਪਾਣੀ ਰੇਲਵੇ ਟਰੈਕ ਦੇ ਨੇੜੇ ਪਹੁੰਚ ਗਿਆ ਹੈ।…

ਫਿਰੋਜ਼ਪੁਰ:  ਫਿਰੋਜ਼ਪੁਰ ‘ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਈ ਥਾਵਾਂ ‘ਤੇ ਦਰਿਆ ਦਾ ਪਾਣੀ ਰੇਲਵੇ ਟਰੈਕ ਦੇ ਨੇੜੇ ਪਹੁੰਚ ਗਿਆ ਹੈ। ਇਸ ਦੇ ਮੱਦੇਨਜ਼ਰ, ਸਾਵਧਾਨੀ ਦੇ ਤੌਰ ‘ਤੇ, ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਟਰੇਨਾਂ ਦੇ ਬਦਲੇ ਰੂਟ

ਜਦੋਂ ਕਿ ਲੰਬੀ ਦੂਰੀ ਦੀ ਜੰਮੂ-ਤਵੀ ਐਕਸਪ੍ਰੈਸ ਟਰੇਨ (19226), ਜੰਮੂਤਵੀ-ਅਹਿਮਦਾਬਾਦ (19224), ਧਨਬਾਦ ਐਕਸਪ੍ਰੈਸ (13308) ਅਤੇ ਜੋਧਪੁਰ-ਜੰਮੂ ਤਵੀ ਐਕਸਪ੍ਰੈਸ (19225) ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਵੇ ਪ੍ਰਸ਼ਾਸਨ ਨੇ ਹੜ੍ਹਾਂ ਕਾਰਨ ਮੱਖੂ-ਗਿੱਦੜਪਿੰਡੀ ਪੁਲ ਨੰਬਰ-84 ਦੀ ਖਸਤਾ ਹਾਲਤ ਨੂੰ ਦੇਖਦਿਆਂ ਫ਼ਿਰੋਜ਼ਪੁਰ-ਜਲੰਧਰ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਐਕਸਪ੍ਰੈਸ ਗੱਡੀਆਂ ਰੱਦ ਕਰ ਦਿੱਤੀਆਂ ਹਨ।

ਅੱਜ ਰੱਦ ਹੋਈਆਂ ਟਰੇਨਾਂ-

-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06964

-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04633

-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04634

-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06965

-ਜਲੰਧਰ ਸਿਟੀ-ਹੁਸ਼ਿਆਰਪੁਰ 04598

-ਹੁਸ਼ਿਆਰਪੁਰ-ਜਲੰਧਰ ਸਿਟੀ 04597

-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06966

-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04169

-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04633

-ਜਲੰਧਰ ਸਿਟੀ-ਪਠਾਨਕੋਟ 04641

-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06968

-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06967

-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06963

-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04637

Leave a Reply

Your email address will not be published. Required fields are marked *