ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿਆਲਕੋਟ ‘ਚ ਸਥਿਤ 500 ਸਾਲ ਤੋਂ ਬੰਦ ਗੁਰਦੁਆਰੇ ਨੂੰ ਭਾਰਤੀ ਸਿੱਖਾਂ ਦੇ ਦਰਸ਼ਨਾਂ ਦੇ ਲਈ ਖੋਲਿਆ ਜਾ ਰਿਹਾ ਹੈ। ਦਸ ਦਈਏ ਕਿ ਲਹਿੰਦੇ ਪੰਜਾਬ ਦੇ ਸਿਆਲਕੋਟ ਚ ਸਥਿਤ ਗੁਰਦੁਆਰਾ ਬਾਬੇ ਬੇਰ ਵਿਖੇ ਭਾਰਤੀ ਸ਼ਰਧਾਲੂ ਨਹੀਂ ਜਾ ਸਕਦੇ ਸੀ ਪਰ ਹੁਣ ਉਸ ਗੁਰਦੁਆਰੇ ਨੂੰ ਖੋਲ ਦਿੱਤਾ ਗਿਆ ਹੈ।
ਦੱਸਣਯੋਗ ਗੱਲ ਹੈ ਕਿ ਜਦੋ ਸ਼੍ਰੀ ਗੁਰੂ ਨਾਨਕ ਦੇਵ ਜੀ ਕਸ਼ਮੀਰ ਤੋਂ ਸਿਆਲਕੋਟ ਆਏ ਸੀ ਤਾਂ ਉਹ ਇੱਥੇ ਬੇਰੀ ਹੇਠ ਰੁਕੇ ਸੀ। ਉਹਨਾਂ ਦੀ ਯਾਦ ਚ ਇਸ ਗੁਰਦੁਆਰਾ ਨੂੰ ਬਣਾਇਆ ਗਿਆ ਸੀ।ਇਸ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਦੁਰ ਦੁਰਾਂਡੇ ਤੋਂ ਲੋਕ ਆਉਂਦੇ ਸੀ ਪਰ ਇਸ ਗੁਰਦੁਆਰੇ ਦੇ ਦਰਸ਼ਨਾਂ ਲਈ ਖੁਲ੍ਹ ਨਹੀਂ ਸੀ। ਪਰ ਹੁਣ ਇਸ ਗੁਰਦੁਆਰੇ ਦੇ ਦਰਸ਼ਨਾਂ ਦੇ ਲਈ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਸੂਬੇ ਵਕਫ ਬੋਰਡ ਨੂੰ ਸਿਫਾਰਸ਼ ਕੀਤੀ ਜਿਸ ਤੋਂ ਬਾਅਦ ਇਸ ਗੁਰਦੁਆਰੇ ਨੂੰ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ।

