DSP ਦਾ 26 ਮਹੀਨੇ ਆਈ ਕਾਰਡ ਤੋਂ ਰੋਬ ਪਾਉਣ ਵਾਲਾ ਤੇ ਤਨਖਾਹ ਤੇ ਐਸ਼ ਕਰਨ ਵਾਲਾ ਕਾਬੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਸਥਾਨਕ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ 26 ਮਹੀਨਿਆਂ ਤੋਂ ਮਹਿਲਾ ਡੀਐਸਪੀ ਦਾ ਆਈਡੀ ਕਾਰਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਸਥਾਨਕ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ 26 ਮਹੀਨਿਆਂ ਤੋਂ ਮਹਿਲਾ ਡੀਐਸਪੀ ਦਾ ਆਈਡੀ ਕਾਰਡ ਦਿਖਾ ਕੇ ਲੋਕਾਂ ਨੂੰ ਗੁਮਰਾਹ ਕਰਦਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਕ ਟੈਕਸੀ ਡਰਾਈਵਰ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਇਸ ਟੈਕਸੀ ਡਰਾਈਵਰ ਤੇ ਲੋਕਾਂ ਨੂੰ ਨਕਲੀ ਆਈਡੀ ਕਾਰਡ ਦਿਖਾ ਕੇ ਪੈਸੇ ਠੱਗਣ ਤੇ ਬਿਨ੍ਹਾਂ ਟੋਲ ਦਿੱਤੇ ਗੱਡੀ ਕੱਢਣ ਤੇ ਇਲਜਾਮ ਲਗੇ ਹੋਏ ਹਨ।

fake id

ਇਸ ਮਾਮਲੇ ਤੇ ਪੁਲਿਸ ਨੇ ਦੱਸਿਆ ਕਿ ਆਉਣ ਜਾਉਣ ਵਾਲੀ ਗੱਡੀਆਂ ਦੀ ਤਲਾਸ਼ੀ ਕਰ ਰਹੇ ਸੀ ਇਸ ਦੌਰਾਨ ਉਹਨਾਂ ਨੇ ਇਕ ਗੱਡੀ ਨੂੰ ਰੋਕਿਆ ਜਦੋ ਉਹਨਾਂ ਨੇ ਉਸ ਗੱਡੀ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਗੱਡੀ ਚੋਂ ਇਕ ਪਰਸ ਮਿਲਿਆ ਜਿਸ ਚ ਉਹਨਾਂ ਨੂੰ ਆਈਡੀ ਕਾਰਡ ਮਿਲਿਆ। ਜਿਸ ਬਾਰੇ ਉਕਤ ਵਿਅਕਤੀ ਨੇ ਆਪਣੀ ਭਾਬੀ ਦੱਸਿਆ।

fake

ਪਰ ਪੁਲਿਸ ਦੀ ਸਖਤੀ ਵਰਤਣ ਤੋਂ ਬਾਅਦ ਉਸਨੇ ਸਾਰਾ ਸੱਚ ਕਬੂਲ ਲਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪਤਾ ਚੱਲਿਆ ਕਿ ਮਹਿਲਾ ਡੀਐਸਪੀ ਅੰਮ੍ਰਿਤਸਰ ਤਾਇਨਾਤ ਹਨ ਤੇ ਕੁਝ ਸਮੇਂ ਪਹਿਲਾ ਉਹਨਾਂ ਦਾ ਪਰਸ ਚੋਰੀ ਹੋ ਗਿਆ ਸੀ। ਇਹਨਾਂ ਹੀ ਨਹੀ ਪਰਸ ‘ਚ ਉਸਦਾ ਏਟੀਐੱਮ ਵੀ ਸੀ ਜਿਸ ਦੇ ਪਿੱਛੇ ਪਿੰਨ ਨੰਬਰ ਵੀ ਲਿਖਿਆ ਹੋਇਆ ਸੀ। ਜਿਸ ਕਾਰਨ ਵਿਅਕਤੀ ਨੇ ਮਹਿਲਾ ਦੀ ਪਹਿਲਾ ਤਨਖਾਹ ਨਾਲ ਜੰਮ ਕੇ ਸ਼ੋਪਿੰਗ ਵੀ ਕੀਤੀ। ਬਹਰਾਲ ਇਸ ਮਾਮਲੇ ਚ ਪੁਲਿਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *