ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਭਰ ਚ ਗਰਮੀ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਸਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਗਰਮੀ ਦੇ ਕਾਰਨ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਤੇ ਉੱਥੇ ਹੀ ਇਸ ਦੌਰਾਨ ਪੀਣ ਲਈ ਪਾਣੀ ਵੀ ਇਕ ਵੱਡੀ ਸਮੱਸਿਆ ਬਣ ਗਈ ਹੈ। ਦੇਸ਼ਭਰ ਚ ਕਈ ਰਾਜ ਇਸ ਤਰ੍ਹਾਂ ਦੇ ਹਨ ਜਿੱਥੇ ਸੋਕਾ ਹੋਇਆ ਪਇਆ ਹੈ। ਜਿਸ ਕਾਰਨ ਪੰਜਾਬ ਚ ਵੀ ਪਾਣੀ ਨੂੰ ਲੈਕੇ ਅਹਿਮ ਫੈਸਲਾ ਲਿਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਾਣੀ ਨੂੰ ਬਗੀਚੀਆ ਚ ਪਾਉਣ ਤੇ, ਗੱਡੀਆਂ ਨੂੰ ਧੋਣ ਤੇ ਅਤੇ ਪਾਣੀ ਛਿੜਕਣ ਤੋਂ ਜੁਰਮਾਨਾ ਲਗੇਗਾ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸਥਾਨਕ ਸਰਕਾਰੀ ਵਿਭਾਗ ਨੇ ਸ਼ਹਿਰੀ ਖੇਤਰ ਅੰਦਰ ਜੇਕਰ ਕੋਈ ਵੀ ਪਾਣੀ ਦੀ ਨਾਜਾਇਜ਼ ਵਰਤੋਂ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਦਮ ਚੁੱਕਿਆ ਜਾਵੇਗਾ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਸੰਬੰਧੀ ਪਾਣੀ ਦੀ ਨਾਜਾਇਜ਼ ਵਰਤੋਂ ਕਰਨ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉਹ ਦਿਨ ਦੂਰ ਨਹੀਂ ਪੰਜਾਬ ਵੀ ਪਾਣੀ ਲਈ ਤਰਸੇਗਾ। ਪੰਜਾਬ ਚ ਵੀ ਸੋਕਾ ਆ ਸਕਦਾ ਹੈ ਜਿਸ ਕਾਰਨ ਪੰਜਾਬੀਆਂ ਨੂੰ ਪਾਣੀ ਨਾ ਹੋਣ ਤੇ ਪਰੇਸ਼ਾਨ ਹੋਣਾ ਪੈ ਸਕਦਾ ਹੈ। ਜਿਸ ਕਾਰਨ ਸਰਕਾਰ ਹੁਣ ਪੂਰੀ ਤਰ੍ਹਾਂ ਸਖਤ ਹੋ ਚੁੱਕੀ ਹੈ। ਕੁਦਰਤ ਦੇ ਇਸ ਅਨਮੋਲ ਖਜਾਨੇ ਨੂੰ ਬਚਾਉਣ ਲਈ ਹੀ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਦਸ ਦਈਏ ਕਿ ਲੋਕਾਂ ਤੇ ਸਖਤੀ ਵਰਤਣ ਦੇ ਲਈ ਸਰਕਾਰ ਉਹਨਾਂ ਤੇ ਜੁਰਮਾਨਾ ਵੀ ਲਗਾਵੇਗੀ।
ਇਹ ਜੁਰਮਾਨਾ ਵਾਰ ਵਾਰ ਨਿਯਮਾਂ ਦੇ ਉਲੰਘਣਾ ਕਰਨ ਤੇ ਵਧਦਾ ਹੀ ਚਲੇ ਜਾਵੇਗਾ। ਪਹਿਲੀ ਵਾਰ ਉਲੰਘਣਾ ਕਰਨ ਤੇ ਇਕ ਹਜਾਰ ਰੁਪਏ ਦਾ ਜੁਰਮਾਨਾ ਲਗੇਗਾ, ਦੂਜੀ ਵਾਰ ਦੋ ਹਜਾਰ ਰੁਪਏ ਤੇ ਤੀਜੀ ਵਾਰ ਉਲੰਘਣਾ ਕਰ ਤੇ ਪਾਣੀ ਦਾ ਹੀ ਕਨੈਕਸ਼ਨ ਕੱਟਣ ਉਪਰੰਤ ਪੰਜ ਹਜਾਰ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਜੁਰਮਾਨੇ ਨੂੰ ਭਰਣ ਤੋਂ ਬਾਅਦ ਹੀ ਪਾਣੀ ਦਾ ਕੁਨੈਕਸ਼ਨ ਲਗਾਏ ਜਾਵੇਗਾ।




