ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਨੂੰ ਇਕ ਹੋਰ ਕੈਬਨਿਟ ਸਾਥੀ ਦੁਆਰਾ ਝਟਕਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਥਾਨਕ ਸਰਕਾਰਾਂ ਬਾਰੇ ਨਵੇਂ ਬਣੇ ਮੰਤਰੀ ਨੇ ਪਿਛਲੇ ਫੈਸਲੇ ਬਦਲ ਦਿੱਤੇ ਹਨ। ਜਿਸ ਕਾਰਨ ਸਿੱਧੂ ਨੂੰ ਉਹਨਾਂ ਦੇ ਸਾਥੀ ਦੁਆਰਾ ਝਟਕਾ ਲੱਗਾ ਹੈ।
ਦੱਸਿਆ ਜਾ ਰਿਹਾ ਹੈ ਕਿ ਬ੍ਰਹਿਮ ਮਹਿੰਦਰਾ ਨੇ ਸਿੱਧੂ ਦੇ ਕੁਝ ਫੈਸਲਿਆਂ ਨੂੰ ਬਦਲਿਆ ਹੈ। ਉਹਨਾਂ ਨੇ ਵਨ ਟਾਈਮ ਸੇਟਲਮੈਂਟ ਪਾਲਿਸੀ ਦੋਬਾਰਾ ਲਿਆਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਨਲਾਇਨ ਦੇ ਨਾਲ ਨਾਲ ਮੈਨੁਅਲ ਨਕਸ਼ੇ ਵੀ ਪਾਸ ਕੀਤੇ ਜਾਣਗੇ।

