ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਬੀਤੇ ਦਿਨ ਲੋਕਾਂ ਨੂੰ ਮੀਂਹ ਦੇ ਕਾਰਨ ਗਰਮੀ ਤੋਂ ਰਾਹਤ ਮਿਲੀ।
ਦਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਚ ਹਲਕੀ ਬਾਰਿਸ਼ ਹੋਈ ਤੇ ਨਾਲ ਕਈ ਥਾਵਾਂ ਤੇ ਗੜ੍ਹੇਮਾਰੀ ਹੋਈ ਜਿਸ ਕਾਰਨ ਮੌਸਮ ਚ ਕਾਫੀ ਤਬਦੀਲੀ ਆਈ।
ਮੌਸਮ ਦਾ ਮਿਜਾਜ ਬਦਲਦੇ ਹੀ ਤਾਪਮਾਨ ਚ ਭਾਰੀ ਗਿਰਾਵਟ ਵੀ ਆਈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ।
ਦਸ ਦਈਏ ਕਿ ਕਾਫੀ ਦਿਨਾਂ ਤੋਂ ਗਰਮੀ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਰ ਮੌਸਮ ਚ ਮੀਂਹ ਦੇ ਕਾਰਨ ਆਈ ਤਬਦਿਲੀ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ।


