ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਡਾਕਟਰ ਦਾ ਨੌਜਵਾਨਾਂ ਨੇ ਜਮ੍ਹ ਕੇ ਕੁਟਾਪਾ ਚਾੜਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਡਾਕਟਰ ਨੇ ਮਰੀਜ਼ ਨੂੰ ਇਕ ਐਕਸਪਾਇਰੀ ਡੇਟ ਵਾਲੀ ਦਵਾਈ ਦਿੱਤੀ ਸੀ ਜਿਸ ਕਾਰਨ ਇਹ ਹੰਗਾਮਾ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਇਕ ਪਰਿਵਾਰ ਆਪਣੇ ਬੱਚੇ ਦੇ ਲਈ ਦਵਾਈ ਲੈਕੇ ਗਿਆ ਸੀ
ਪਰ ਉਹ ਦਵਾਈ ਐਕਸਪੈਇਰੀ ਨਿਕਲੀ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ ਡਾਕਟਰ ਦਾ ਜੰਮ੍ਹ ਕੇ ਕੁਟਾਪਾ ਚਾੜਿਆ।
ਇਹ ਘਟਨਾ ਗੁਰਬਕਸ਼ ਕਲੋਨੀ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



