ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪੰਜਾਬ ਚ ਕਈ ਥਾਵਾਂ ਤੇ ਮੀਂਹ ਪਿਆ ਤੇ ਹਨੇਰੀ ਵੀ ਚੱਲੀ। ਜਿਸ ਕਾਰਨ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਉੱਥੇ ਹੀ ਉਹਨਾਂ ਨੂੰ ਪਰੇਸ਼ਾਨਿਆ ਦਾ ਸਾਹਮਣਾ ਕਰਨਾ ਪਿਆ।
ਦਸ ਦਇਏ ਕਿ ਬੀਤੇ ਦਿਨ ਪਏ ਮੀਂਹ ਤੇ ਹਨੇਰੀ ਦੇ ਕਾਰਨ ਲੁਧਿਆਣਾ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਨਾਲ ਹੀ ਇਸ ਝੱਖੜ ਦੇ ਕਾਰਨ ਕਾਫੀ ਨੁਕਸਾਨ ਵੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਝੱਖੜ ਦੇ ਕਾਰਨ ਦਰੱਖਤ ਸੜਕ ਤੇ ਲੱਗੇ ਬੋਰਡਾਂ ਦੇ ਕਾਰਨ ਕਈ ਕਾਰਾਂ ਨੁਕਸਾਨੀਆਂ ਗਈਆਂ।
ਜਿਸ ਕਾਰਨ ਮੀਂਹ ਦੇ ਕਾਰਨ ਬੇਸ਼ਕ ਲੁਧਿਆਣਾ ਦੇ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਕਾਰਨ ਆਵਾਜਾਈ ਦੀ ਵੀ ਸਮੱਸਿਆ ਖੜ੍ਹੀ ਹੋ ਗਈ। ਖੈਰ ਬੀਤੇ ਦਿਨ ਪਏ ਮੀਂਹ ਦੇ ਕਾਰਨ ਤਾਪਮਾਨ ਚ ਭਾਰੀ ਗਿਰਾਵਟ ਆਈ ਹੈ।


