ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 6 ਜੂਨ ਨੂੰ ਫਤਿਹਵੀਰ 150 ਫੁੱਟ ਬੋਰਵੈੱਲ ਚ ਡਿੱਗਿਆ ਹੋਇਆ ਸੀ ਜਿਸਨੂੰ ਬਾਹਰ ਕੱਢਣ ਦੀ ਲਗਾਤਾਰ ਕੋਸ਼ਿਸ਼ਾਂ ਜਾਰੀ ਸੀ।
ਪਰ ਫਤਿਹਵੀਰ ਨੂੰ 6 ਜੂਨ ਦੇ ਡਿੱਗੇ ਹੋਏ 11 ਜੂਨ ਦੀ ਸਵੇਰ ਤੜਕੇ ਕੱਢਿਆ ਗਿਆ। ਪਰ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਉਸ ਵੇਲੇ ਅਸਫਲ ਹੋਇਆ ਜਦੋ ਫਤਿਹਵੀਰ ਸਾਡੇ ਵਿੱਚ ਨਾ ਰਹਿਆਂ।
ਬੋਰਵੈੱਲ ਚੋਂ ਬਾਹਰ ਕੱਢਣ ਤੋਂ ਬਾਅਦ ਫਤਿਹਵੀਰ ਨੂੰ PGI ਰੈਫਰ ਕੀਤਾ ਗਿਆ ਸੀ। ਜਿੱਥੇ ਉਸਨੂੰ ਮ੍ਰਿਤ ਐਲਾਨ ਦਿੱਤਾ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਦੀ ਲਾਸ਼ ਗਲੀ ਹੋਈ ਸੀ। ਫਿਲਹਾਲ ਫਤਿਹਵੀਰ ਦੀ ਲਾਸ਼ ਨੂੰ PGI ਦੀ ਮੋਰਚਰੀ ਚ ਰੱਖਿਆ ਗਿਆ ਹੈ।
ਖੈਰ ਫਤਿਹਵੀਰ ਦੇ ਪੋਸਟਮਾਰਟਮ ਤੋਂ ਬਾਅਦ ਜਾਣਕਾਰੀ ਮਿਲੇਗੀ ਕਿ ਆਖਿਰਕਾਰ ਫਤਿਹਵੀਰ ਦੀ ਮੌਤ ਕਦੋਂ ਹੋਈ ਤੇ ਕਿਸ ਤਰ੍ਹਾਂ ਹੋਈ।


