ਜਾਣੋ ਕਿਉਂ ਹੈ ICC ਨੂੰ ਧੋਨੀ ਦੇ ਦਸਤਾਨਿਆਂ ਤੇ ਇਤਰਾਜ਼ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਕੱਪ 2019 ਮੈਚ ਦੇ ਦੌਰਾਨ ਭਾਰਤੀ ਵਿਕੇਟ ਕੀਪਰ ਬੱਲੇਬਾਜ ਮਹਿੰਦਰ ਸਿੰਘ ਧੋਨੀ ਦੇ ਦਸਤਾਨੇ ਕਾਫੀ ਚਰਚਾ ‘ਚ ਰਹੇ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਕੱਪ 2019 ਮੈਚ ਦੇ ਦੌਰਾਨ ਭਾਰਤੀ ਵਿਕੇਟ ਕੀਪਰ ਬੱਲੇਬਾਜ ਮਹਿੰਦਰ ਸਿੰਘ ਧੋਨੀ ਦੇ ਦਸਤਾਨੇ ਕਾਫੀ ਚਰਚਾ ‘ਚ ਰਹੇ।

ਦਸ ਦਈਏ ਕਿ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ਤੇ ਰੇਜਿਮੇਂਟਲ ਡੈਗਰ ਬਣਿਆ ਹੋਇਆ ਸੀ। ਇਸ ਦਸਤਾਨਿਆਂ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਕਾਫੀ ਟਰੋਲ ਹੋਏ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਬੀਸੀਸੀਆਈ ਤੋਂ ਅਪੀਲ ਕੀਤੀ ਹੈ।

gloves

ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਵਿਕੇਟਕੀਪਰ ਮਹਿੰਦਰ ਸਿੰਘ ਧੋਨੀ ਇਹਨਾਂ ਦਸਤਾਨਿਆਂ ਨੂੰ ਫਿਰ ਤੋਂ ਨਾ ਪਾਉਣ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬੀਸੀਸੀਆਈ ਉਹਨਾਂ ਨੂੰ ਦਸਤਾਨਿਆਂ ਤੋਂ ਨਿਸ਼ਾਨ ਨੂੰ ਹਟਵਾਉਣ ਲਈ ਕਹਿਣ। ਇਹਨਾਂ ਤੋਂ ਇਲਾਵਾ ਇਸ ਟਰੋਲ ਤੇ ਪਾਕਿਸਤਾਨ ਦੇ ਮੰਤਰੀ ਫਵਾਦ ਹੁਸੈਨ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਧੋਨੀ ਇੰਗਲੈਂਡ ਚ ਕ੍ਰਿਕਟ ਮੈਚ ਖੇਡਣ ਲਈ ਆਏ ਹਨ ਨਾ ਕਿ ਮਹਾਭਾਰਤ ਲਈ।

Leave a Reply

Your email address will not be published. Required fields are marked *