ਵਿਰਾਟ ਕੋਹਲੀ ਦੀ ਗੱਡੀ ਦਾ ਹੋਇਆ ਚਲਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗਰਮੀ ਦੇ ਮੌਸਮ ਚ ਜਿੱਥੇ ਕਈ ਥਾਵਾਂ ਚ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕੁਝ ਲੋਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗਰਮੀ ਦੇ ਮੌਸਮ ਚ ਜਿੱਥੇ ਕਈ ਥਾਵਾਂ ਚ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜੋ ਗਰਮੀ ਦੇ ਮੌਸਮ ਚ ਪਾਣੀ ਦੀ ਬਰਬਾਦੀ ਬਿਨ੍ਹਾਂ ਸਮਝ ਦੇ ਬਰਬਾਦ ਕਰ ਰਹੇ ਹਨ। ਇਸੇ ਤਰ੍ਹਾਂ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੀ ਆਪਣੀ ਗੱਡੀਆਂ ਨੂੰ ਕਈ ਲੀਟਰ ਪਾਣੀ ਦੇ ਨਾਲ ਧੋਂਦੇ ਹਨ। ਇਸ ਗੱਲ ਤਾਂ ਪਤਾ ਉਸ ਵੇਲੇ ਲੱਗਿਆ ਜਦੋ ਨਗਰ ਨਿਗਮ ਦੇ ਅਧਿਕਾਰੀ  ਵੱਲੋਂ ਵਿਰਾਟ ਕੋਹਲੀ ਦੀ ਗੱਡੀ ਦਾ ਚਲਾਨ ਕੱਟਿਆ ਗਿਆ।

virat kohli ਦਸ ਦਈਏ ਕਿ ਟੀਮ ਇੰਡੀਆ ਨੇ ਵਿਸ਼ਵ ਕੱਪ 2019 ਲਈ ਪਹਿਲੀ ਜਿੱਤ ਹਾਸਿਲ ਕਰ ਲਈ ਹੈ। ਇਸ ਜਿੱਤ ਦੀ ਖੁਸ਼ੀ ਭਾਰਤੀ ਟੀਮ ਇੰਡੀਆ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਪਰ ਇਹ ਖੁਸ਼ੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ  ਵਿਰਾਟ ਕੋਹਲੀ ਲਈ ਉਸ ਵੇਲੇ ਫਿੱਕੀ ਪੈ ਗਈ ਜਦੋ ਉਹਨਾਂ ਦੀ ਕਾਰ ਦਾ ਚਾਲਾਨ ਕੱਟਿਆ ਗਿਆ। ਦਸ ਦਈਏ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਾਰ ਨੂੰ ਪੀਣ ਦੇ ਪਾਣੀ ਨਾਲ ਧੋਇਆ ਗਿਆ ਜਿਸ ਕਾਰਨ ਉਹਨਾਂ ਦੀ ਕਾਰ ਦਾ ਚਲਾਨ ਕੱਟਿਆ ਗਿਆ।

virat kohli

ਦੱਸਿਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਦੇ ਘਰ ਚ ਕਰੀਬ 6-7 ਗੱਡੀਆਂ ਹਨ ਜਿਹਨਾਂ ਨੂੰ ਸਾਫ ਕਰਨ ਲਈ ਕਈ ਲੀਟਰ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ। ਇਸ ਸੰਬੰਧੀ ਸ਼ਿਕਾਇਤ ਪਹਿਲਾ ਵੀ ਨਗਰ ਨਿਗਮ ਨੂੰ ਕੀਤੀ ਜਾ ਚੁੱਕੀ ਹੈ। ਇਸ ਸ਼ਿਕਾਇਤ ਤੋਂ ਬਾਅਦ ਜਦੋ ਨਗਰ ਨਿਗਮ ਦਾ ਇਕ ਅਧਿਕਾਰੀ ਵਿਰਾਟ ਕੋਹਲੀ ਦੇ ਘਰ ਦੇ ਬਾਹਰ ਪਹੁੰਚਿਆ ਤਾਂ ਉਹਨਾਂ ਦੇ ਘਰ ਦੇ ਬਾਹਰ ਗੱਡੀ ਧੋਈ ਜਾ ਰਹੀ ਸੀ। ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਦੀ ਤਸਵੀਰ ਖਿੱਚੀਆਂ ਗਈਆਂ ਤੇ ਨਾਲ ਹੀ ਉਹਨਾਂ ਨੇ ਵਿਰਾਟ ਕੋਹਲੀ ਦੀ ਗੱਡੀ ਦਾ 500 ਰੁਪਏ ਚਲਾਨ ਕੱਟਿਆ ਗਿਆ।

Leave a Reply

Your email address will not be published. Required fields are marked *