ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਮਾਨ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦਾ ਬੱਚਾ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਜਿਸ ਕਾਰਨ ਲੋਕਾਂ ਚ ਹਫੜਾ ਤਫੜੀ ਮਚ ਗਈ।
ਦਸ ਦਈਏ ਕਿ ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਲਗਾਤਾਰ ਜਾਰੀ ਹੈ। ਪਰ ਬੱਚਾ ਛੋਟਾ ਹੋਣ ਤੇ ਬੋਰ ਡੂੰਘਾ ਹੋਣ ਕਾਰਨ ਖ਼ਤਰਾ ਕਾਫੀ ਵੱਧ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਤੇ ਬੱਚੇ ਦੇ ਦਾਦਾ ਰੂਹੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਆਪਣੇ ਕੁਝ ਦੋਸਤਾਂ ਨਾਲ ਖੇਡ ਰਿਹਾ ਸੀ।
ਅਚਾਨਕ ਹੀ ਖੇਡਦੇ ਹੋਏ ਬੱਚੇ ਦਾ ਪੈਰ ਬੋਰੀ ਤੇ ਪਿਆ ਜਿਸ ਨਾਲ ਬੋਰ ਨੂੰ ਢੱਕਿਆ ਹੋਈਆ ਸੀ। ਬੱਚੇ ਦੇ ਪੈਰ ਤਰਦੇ ਹੀ ਬੋਰੀ ਫੱਟ ਗਈ ਤੇ ਬੱਚਾ ਬੋਰ ਚ ਡਿੱਗ ਗਿਆ।
ਦਸ ਦਈਏ ਕਿ ਫ਼ਤਹਿਵੀਰ ਮਾਂ ਗਗਨਦੀਪ ਕੌਰ ਦੀ ਇਕਲੌਤੀ ਸੰਤਾਨ ਸੀ। ਫਿਲਹਾਲ ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨ ਨੇ ਜੇਸੀਬੀ ਮਸ਼ੀਨਾਂ ਲਾ ਕੇ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ।
ਦਸ ਦਈਏ ਕਿ ਬੱਚੇ ਨੂੰ ਬਾਹਰ ਕੱਡਣ ਦੇ ਲਈ ਬੋਰਵੈੱਲ ਦੇ ਬਰਾਬਰ ਤਿੰਨ ਜੇਸੀਬੀ ਮਸ਼ੀਨਾਂ ਨਾਲ ਵੱਖਰਾ ਟੋਇਆ ਪੁੱਟਿਆ ਜਾ ਰਿਹਾ ਹੈ ਜਿਸ ਨਾਲ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਬੱਚੇ ਨੂੰ ਬੋਰਵੈੱਲ ਚ ਸਾਹ ਲੈਣ ਚ ਮੁਸ਼ਕਿਲ ਨਾ ਆਵੇ ਇਸ ਲਈ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ। ਨਾਲ ਹੀ ਪਿੰਡਵਾਸੀ ਵੀ ਰਾਹਤ ਕਾਰਜ ਚ ਮਦਦ ਕਰ ਰਹੇ ਹਨ।
.





