ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਅਨੰਦਪੁਰ ਸਾਹਿਬ ‘ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਬਣੀ ਕੱਚੀਆਂ ਫੜ੍ਹੀਆਂ ਵਾਲੀਆਂ ਦੁਕਾਨਾਂ ਵਾਲੀ ਮਾਰਕਿਟ ਨੂੰ ਭਿਆਨਕ ਅੱਗ ਨੇ ਆਪਣੀ ਚਪੇਟ ਚ ਲੈ ਲਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਅੱਗ ਇਹਨੀ ਜਿਆਦਾ ਭਿਆਨਕ ਸੀ ਕਿ ਕੁਝ ਹੀ ਮਿੰਟਾ ਚ ਅੱਗ ਨੇ 50 ਤੋਂ 70 ਦੁਕਾਨਾਂ ਨੂੰ ਆਪਣੀ ਚਪੇਟ ਚ ਲੈ ਲਿਆ। ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ।
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅੱਗ ਨੇ ਦੁਕਾਨਾਂ ਦੇ ਨਾਲ ਨਾਲ ਪਾਰਕਿੰਗ ਚ ਖੜੇ ਵਾਹਨਾਂ ਨੂੰ ਵੀ ਆਪਣੀ ਚਪੇਟ ਚ ਲੈ ਲਿਆ। ਦਸ ਦਈਏ ਕਿ ਪਾਰਕਿੰਗ ਚ ਖੜੇ ਦੋ ਟਿੱਪਰ ਤੇ ਤਕਰੀਬਨ 4 ਤੋਂ 6 ਕਾਰਾਂ ਨੂੰ ਅੱਗ ਨੇ ਸੁਆਹ ਕਰ ਦਿੱਤਾ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮਾਰਕਿਟ ਚ ਪ੍ਰਸ਼ਾਦ ਖਿਡੌਣੇ ਆਦਿ ਚੀਜਾਂ ਬਣਾਇਆ ਜਾਂਦਾ ਹੈ ਇੱਥੇ ਕਰੀਬ 10 ਸਿਲੰਡਰ ਫੱਟ ਗਏ ਜਿਸ ਕਾਰਨ ਇਹਨੀ ਜਿਆਦਾ ਭਿਆਨਕ ਅੱਗ ਲੱਗ ਗਈ।
ਉੱਥੇ ਹੀ ਇਕ ਘਟਨਾ ਤੋਂ ਬਾਅਦ ਕਰੀਬ ਘੰਟਾ ਦੇਰੀ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਿਆਂ ਜਿਸ ਕਾਰਨ ਕਾਫੀ ਨੁਕਸਾਨ ਹੋਇਆ। ਫਿਲਹਾਲ ਕਾਫੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।





