ਸੁਨਾਮ ’ਚ 150 ਫੁੱਟ ਡੂੰਘੇ ਬੋਰਵੈਲ ’ਚ 2 ਸਾਲ ਦੇ ਮਾਸੂਮ ਡਿੱਗਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਮਾਨ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦਾ ਬੱਚਾ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਜਿਸ ਕਾਰਨ ਲੋਕਾਂ ਚ ਹਫੜਾ ਤਫੜੀ ਮਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਮਾਨ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦਾ ਬੱਚਾ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਜਿਸ ਕਾਰਨ ਲੋਕਾਂ ਚ ਹਫੜਾ ਤਫੜੀ ਮਚ ਗਈ।

Child

ਦਸ ਦਈਏ ਕਿ ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਲਗਾਤਾਰ ਜਾਰੀ  ਹੈ। ਪਰ ਬੱਚਾ ਛੋਟਾ ਹੋਣ ਤੇ ਬੋਰ ਡੂੰਘਾ ਹੋਣ ਕਾਰਨ ਖ਼ਤਰਾ ਕਾਫੀ ਵੱਧ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਤੇ ਬੱਚੇ ਦੇ ਦਾਦਾ ਰੂਹੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਆਪਣੇ ਕੁਝ ਦੋਸਤਾਂ ਨਾਲ ਖੇਡ ਰਿਹਾ ਸੀ।

Borewell Borewell

ਅਚਾਨਕ ਹੀ ਖੇਡਦੇ ਹੋਏ ਬੱਚੇ ਦਾ ਪੈਰ ਬੋਰੀ ਤੇ ਪਿਆ ਜਿਸ ਨਾਲ ਬੋਰ ਨੂੰ ਢੱਕਿਆ ਹੋਈਆ ਸੀ। ਬੱਚੇ ਦੇ ਪੈਰ ਤਰਦੇ ਹੀ ਬੋਰੀ ਫੱਟ ਗਈ ਤੇ ਬੱਚਾ ਬੋਰ ਚ ਡਿੱਗ ਗਿਆ।

Borewell

ਦਸ ਦਈਏ ਕਿ ਫ਼ਤਹਿਵੀਰ ਮਾਂ ਗਗਨਦੀਪ ਕੌਰ ਦੀ ਇਕਲੌਤੀ ਸੰਤਾਨ ਸੀ। ਫਿਲਹਾਲ ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨ ਨੇ ਜੇਸੀਬੀ ਮਸ਼ੀਨਾਂ ਲਾ ਕੇ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ।

Borewell

ਦਸ ਦਈਏ ਕਿ ਬੱਚੇ ਨੂੰ ਬਾਹਰ ਕੱਡਣ ਦੇ ਲਈ ਬੋਰਵੈੱਲ ਦੇ ਬਰਾਬਰ ਤਿੰਨ ਜੇਸੀਬੀ ਮਸ਼ੀਨਾਂ ਨਾਲ ਵੱਖਰਾ ਟੋਇਆ ਪੁੱਟਿਆ ਜਾ ਰਿਹਾ ਹੈ ਜਿਸ ਨਾਲ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਬੱਚੇ ਨੂੰ ਬੋਰਵੈੱਲ ਚ ਸਾਹ ਲੈਣ ਚ ਮੁਸ਼ਕਿਲ ਨਾ ਆਵੇ ਇਸ ਲਈ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ। ਨਾਲ ਹੀ ਪਿੰਡਵਾਸੀ ਵੀ ਰਾਹਤ ਕਾਰਜ ਚ  ਮਦਦ ਕਰ ਰਹੇ ਹਨ।

.

 

 

Leave a Reply

Your email address will not be published. Required fields are marked *