ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੱਧੂ ‘ਤੇ ਕਾਰਵਾਈ ਲਈ ਬੋਲਦਿਆਂ ਕਿਹਾ ਕਿ | ਇਹ ਤਾਂ ਹਾਈਕਮਾਂਡ ਨੇ ਦੇਖਣਾ ਐ.ਕਿ ਉਹਨਾਂ ‘ਤੇ ਕੀ ਕਾਰਵਾਈ ਕਰਨੀ ਐ | ਨਾਲ ਹੀ ਇਹਨਾਂ ਨਵਜੋਤ ਕੌਰ ਸਿੱਧੂ ਬਾਰੇ ਕਿਹਾ ਕਿ ਉਹ ਸਾਡੀ ਭੈਣ ਐ | ਮੈਂ ਉਸਦੇ ਬਾਰੇ ਕੁੱਝ ਨਹੀਂ ਕਹਿਣਾ |
ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਅਸਤੀਫ਼ਾ ਦੇਣ ‘ਤੇ ਵੀ ਇਹਨਾਂ ਪ੍ਰਤੀਕ੍ਰਿਆ ਦਿਤੀ ਕਿਹਾ ਕਿ..ਜੇਕਰ ਕੋਈ ਹਾਰ ਜਾਂਦਾ ਐ | ਤਾਂ ਘਰ ਛੱਡ ਕੇ ਥੋੜਾ ਨਾ ਜਾਂਦਾ | ਸਾਰਾ ਭਾਰਤ ਰਾਹੁਲ ਗਾਂਧੀ ਦੇ ਨਾਲ ਐ | ਇਸ ਤੋਂ ਇਲਾਵਾ ਧਰਮਸੋਤ ਨੇ ਝਾੜੂ ਦੇ ਤੀਲਾ ਤੀਲਾ ਹੋਣ ਦੀ ਵੀ ਗੱਲ ਆਖੀ।ਕਿਹਾ ਕਿ ਭਗਵੰਤ ਮਾਨ ਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ |
Watch Video
