ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਚ ਇਕ ਟਰੈਕਟਰ ਟਰਾਲੀ ਨੇ ਐਕਟਿਵਾ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਮੌਕੇ ਤੇ ਹੀ ਐਕਟਿਵਾ ਸਵਾਰ ਕੁੜੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਇੱਟਾਂ ਦੇ ਨਾਲ ਭਰੀ ਹੋਈ ਤੇਜ ਰਫਤਾਰ ਟਰੈਕਟਰ-ਟਰਾਲੀ ਦੀ ਐਕਟਿਵਾ ਨਾਲ ਟੱਕਰ ਹੋ ਗਈ
ਜਿਸ ਕਾਰਨ ਐਕਟਿਵਾ ਸਵਾਰ ਵਿਦਿਆਰਥਣ ਦੀ ਮੌਕੇ ਤੇ ਹੀ ਮਤੌ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਮਨਵੀਰ ਕੌਰ ਦੇ ਨਾਂ ਵੱਜੋਂ ਹੋਈ ਹੈ। ਮਨਵੀਰ ਕੌਰ 12 ਵੀ ਜਮਾਤ ਚ ਦੂਜਾ ਸਥਾਨ ਹਾਸਿਲ ਕੀਤਾ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

