ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਲਗਾਤਾਰ ਬੱਚੀਆ ਦੇ ਨਾਲ ਘਿਣੋਨੀ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਥੰਮਣ ਦਾ ਨਾ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਇਕ ਹੋਰ ਧੂਰੀ ਤੋਂ ਦਿਲ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 4 ਸਾਲ ਦੀ ਬੱਚੀ ਦੇ ਨਾਲ ਸਕੂਲ ਬੱਸ ਦੇ ਕੰਡਕਟਰ ਵੱਲੋਂ ਦੁਸ਼ਕਰਮ ਕੀਤਾ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਨਿਜੀ ਸਕੂਲ ਚ ਪੜਨ ਵਾਲੀ 4 ਸਾਲਾ ਬੱਚੀ ਸਕੂਲ ਚ ਪੀਟੀਐੱਮ ਲਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਦਾ ਕੰਡਕਟਰ ਕਿਸੇ ਬਹਾਨੇ ਦੇ ਨਾਲ ਬੱਚੀ ਨੂੰ ਆਪਣੇ ਨਾਲ ਲੈ ਗਿਆ। ਸਕੂਲ ਚ ਹੀ ਬੱਸ ਕੰਡਕਟਰ ਨੇ ਬੱਚੀ ਨੂੰ ਆਪਣੀ ਹੈਵਾਨਿਅਤ ਦਾ ਸ਼ਿਕਾਰ ਬਣਾਇਆ।
ਫਿਲਹਾਲ ਇਸ ਮਾਮਲੇ ਤੋਂ ਬਾਅਦ ਲੋਕਾਂ ਦਾ ਗੁੱਸਾ ਸਾਹਮਣੇ ਆਇਆ ਹੈ। ਲੋਕਾਂ ਨੇ ਗੁੱਸੇ ਚ ਆ ਕੇ ਸ਼ਹਿਰ ਨੂੰ ਬੰਦ ਕਰ ਦਿੱਤਾ ਹੈ। ਨਾਲ ਹੀ ਲੋਕਾਂ ਨੇ ਥਾਣੇ ਨੂੰ ਘੇਰ ਲਿਆ ਹੈ। ਉੱਥੇ ਹੀ ਰੋਸ ਕਰ ਰਹੇ ਲੋਕਾਂ ਨੇ ਆਰੋਪੀ ਨੂੰ ਮੌਤ ਦੀ ਸਜਾ ਦੇਣ ਦੀ ਮੰਗ ਕਰ ਰਹੇ ਹਨ।

