ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਮਾਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੈਂਕ ਦੇ ਗੰਨਮੈਨ ਨੇ ਬੈਂਕ ਦੇ ਮੈਨੇਜਰ ਅਤੇ ਉਪ ਮੈਨੇਜਰ ਨੂੰ ਗੋਲੀਆਂ ਨਾਲ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਬੈਂਕ ਚ ਕੰਮ ਕਰ ਰਹੇ ਗੰਨਮੈਨ ਪਿਛਲੇ 15 ਦਿਨਾਂ ਤੋਂ ਐੱਫ ਡੀ ਤੁੜਵਾਉਣ ਤੇ ਵਿਆਜ ਨਾ ਦਿੱਤੇ ਜਾਣ ਤੇ ਗੁੱਸੇ ਚ ਚੱਲ ਰਿਹਾ ਸੀ ਜਿਸ ਕਾਰਨ ਉਸਨੇ ਇਸ ਤਰ੍ਹਾਂ ਦੀ ਖਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਜਦੋ ਗੰਨਮੈਨ ਨੇ ਹਮਲਾ ਕੀਤਾ ਤਾਂ ਬੈਂਕ ਮੈਨੇਜਰ ਨੇ ਭੱਜ ਕੇ ਜਾਣ ਬਚਾਈ ਸਗੋਂ ਉਪ ਮੈਨੇਜਰ ਨੂੰ ਗੋਲੀ ਲੱਗ ਗਈ। ਇਸ ਤੋਂ ਬਾਅਦ ਗੰਨਮੈਨ ਬਾਹਰ ਆ ਕੇ ਬੰਦੁਕ ‘ਚ ਫਿਰ ਤੋਂ ਰੌਂਦ ਭਰਨ ਲਗਾ ਸੀ
ਪਰ ਪੁਲਿਸ ਨੇ ਉਸਨੂੰ ਬੰਦੁਕ ਸਮੇਤ ਗ੍ਰਿਫਤਾਰ ਕਰ ਲਿਆ। ਨਾਲ ਹੀ ਜਖ਼ਮੀ ਉਪ ਮੈਨੇਜਰ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


