ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨੌਜਵਾਨ ਘਰ ਦੇ ਆਰਥਿਕ ਹਲਾਤਾਂ ਨੂੰ ਠੀਕ ਕਰਨ ਲਈ ਵਿਦੇਸ਼ ਵਲ ਨੂੰ ਜਾ ਰਹੇ ਹਨ। ਪਰ ਉੱਥੇ ਜਾ ਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਦਾ ਇਕ ਤਾਜਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਜਿਆਦਾ ਕੰਮ ਕਰਨ ਦੇ ਜੁਰਮ ਚ ਇਕ ਪੰਜਾਬੀ ਨੌਜਵਾਨ ਨੂੰ ਡਿਪੋਟ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 20 ਸਾਲਾ ਜੋਬਨਦੀਪ ਸਿੰਘ ਸੰਧੂ ਨੂੰ ਪੁਲਿਸ ਨੇ ਰੋਕਿਆ ਤੇ ਹਿਰਾਸਤ ਚ ਲੈ ਲਿਆ। ਪਰ ਹਿਰਾਸਤ ਚ ਲੈਣ ਤੋਂ ਬਾਅਦ ਪੁਲਿਸ ਨੂੰ ਉਸਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ।
ਪਰ ਪੰਜਾਬੀ ਨੌਜਵਾਨ ਦੇ ਬਾਰੇ ਇਹ ਪਤਾ ਚੱਲਿਆ ਕੀ ਉਹ ਇਕ ਵਿਦਿਆਰਥੀ ਹੈ ਤੇ ਉਹ ਜਿਆਦਾ ਕੰਮ ਕਰ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੈਨੇਡਾ ਚ ਵਿਦਿਆਰਥੀਆਂ ਨੂੰ ਹਫਤੇ ਦੇ 20 ਘੰਟੇ ਕੰਮ ਕਰਨ ਦੀ ਇਜ਼ਾਜਤ ਦਿੱਤੀ ਹੋਈ ਹੈ ਪਰ ਜੋਬਨਜੀਪ ਸਿੰਘ ਸੰਧੂ ਇਹਨਾਂ ਘੰਟਿਆਂ ਤੋਂ ਵੀ ਜਿਆਦਾ ਕੰਮ ਕਰ ਰਿਹਾ ਸੀ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਪਰ ਇਸ ਤੇ ਪੰਜਾਬੀ ਨੌਜਵਾਨ ਜੋਬਨਦੀਪ ਸਿੰਘ ਸੰਧੂ ਦਾ ਕਹਿਣਾ ਸੀ ਕਿ ਉਹ ਆਪਣੇ ਕਾਲਜ ਦੀ ਫੀਸ ਲਈ ਜਿਆਦਾ ਕੰਮ ਕਰ ਰਿਹਾ ਹੈ ਉਸਨੇ ਕਦੇ ਵੀ ਕੋਈ ਵੀ ਗਲਤ ਕੰਮ ਨਹੀਂ ਕੀਤਾ ਨਾ ਹੀ ਕਦੇ ਝੁਠ ਬੋਲਿਆ ਹੈ।
ਪਰ ਕਾਲਜ ਦੀ ਫੀਸ ਨੂੰ ਚੁੱਕਾਉਣ ਲਈ ਉਸਨੇ ਆਪਣਾ ਕੰਮ ਜਿਆਦਾ ਸਮੇਂ ਲਈ ਕੀਤਾ ਹੈ। ਫਿਲਹਾਲ ਸੰਧੂ ਇਸ ਮਾਮਲੇ ਤੋਂ ਬਾਅਦ ਆਈ.ਆਰ.ਸੀ.ਸੀ ‘ਚ ਟੈਂਮਪਰੇਰੀ ਰੈਜ਼ੀਡੈਂਟ ਪਰਮਿਟ ਲਈ ਅਪਲਾਈ ਕਰ ਚੁਕਾ ਹੈ ਜੇਕਰ ਇਹ ਪਰਮਿਟ ਜਾਂਦਾ ਹੈ ਤਾਂ ਉਹ ਕੈਨੇਡਾ ਚ ਰਹਿ ਸਕੇਗਾ। ਜੇਕਰ ਉਹ ਪਰਿਮਟ ਨਹੀਂ ਹੁੰਦਾ ਹੈ ਤਾਂ ਉਸਨੂੰ 31 ਮਈ ਨੂੰ ਡਿਪੋਟ ਕਰ ਦਿੱਤਾ ਜਾਵੇਗਾ।


