ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੰਡਨ ‘ਚ ਰੈਸਲਰ ਸਿਲਵਰ ਕਿੰਗ ਦੀ ਰਿੰਗ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਿਲਵਰ ਕਿੰਗ ਦੀ ਰਿੰਗ ‘ਚ ਲੜਾਈ ਦੌਰਾਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਉਹ ਅਚਾਨਕ ਹੀ ਲੜਾਈ ਕਰਦਾ ਹੋਇਆ ਥੱਲੇ ਡਿੱਗ ਪਿਆ। ਪਰ ਕਿਸੇ ਨੂੰ ਇਸ ਗੱਲ ਦੀ ਕੋਈ ਅੰਦਾਜਾ ਨਹੀਂ ਸੀ ਸਾਰਿਆਂ ਨੂੰ ਲੱਗਿਆ ਕੀ ਇਹ ਵੀ ਲੜਾਈ ਦੀ ਹੀ ਇਕ ਹਿੱਸਾ ਹੈ।
ਪਰ ਲੜਾਈ ਦੌਰਾਨ ਉਹਨਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਲੜਾਈ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਰੈਸਲਰ ਸਿਲਵਰ ਰਿੰਗ ਦਾ ਅਸਲ ਨਾਂ ਸ਼ੀਜਰ ਬੈਰੋਨ ਸੀ। ਉੱਥੇ ਹੀ ਉਹਨਾਂ ਦੀ ਮੌਤ ਤੇ ਡਬਲਯੂ ਡਬਲਯੂ ਈ ਵੱਲੋਂ ਦੁਖ ਪ੍ਰਗਟ ਕੀਤਾ ਗਿਆ ਹੈ।

