ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਚੋਣ ਕਾਰਨ ਮਾਹੌਲ ਕਾਫੀ ਭੱਖਿਆ ਹੋਇਆ ਹੈ। ਇਸ ਦੌਰਾਨ ਉਮੀਦਵਾਰਾਂ ਦੀ ਜ਼ੁਬਾਨ ਫ਼ਿਸਲਦੀ ਨਜ਼ਰ ਆ ਰਹੀ ਹੈ। ਦਸ ਦਈਏ ਕਿ ਸੰਗਰੂਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਪਣੀ ਪਾਰਟੀ ਤੋਂ ਵਿਰੁਧ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ‘ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਹੈ। ਕਾਂਗਰਸ ਦੀ ਸਰਕਾਰ ਨਹੀਂ ਬਣਨੀ’।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣਾ ਵੋਟ ਖਾਲੀ ਨਾ ਜਾਣ ਦੇਣ ਉਹ ਆਮ ਆਦਮੀ ਨੂੰ ਵੋਟ ਪਾਉਣ। ਦੱਸਣਯੋਗ ਗੱਲ ਹੈ ਕਿ ਕੇਵਲ ਢਿੱਲੋਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਜਿਥੇ ਉਹ ਆਪਣੀ ਪਾਰਟੀ ਦੇ ਉਲਟ ਹੀ ਬੋਲਦੇ ਨਜ਼ਰ ਆਏ। ਇਕ ਪਾਸੇ ਜਿੱਥੇ ਮਾਹੌਲ ਕਾਫੀ ਭੱਖਿਆ ਹੋਇਆ ਹੈ ਉੱਥੇ ਕੈਪਟਨ ਦੇ ਉਮੀਦਵਾਰ ਦਾ ਇਸ ਤਰ੍ਹਾਂ ਦਾ ਬਿਆਨ ਕਾਫੀ ਭੱਖਿਆ ਹੋਇਆ ਨਜਰ ਆ ਰਿਹਾ ਹੈ।

