ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਲੋਕਸਭਾ ਚੋਣਾਂ ਦੌਰਾਨ ਪੁਲਿਸ ਇਲਾਕੇ ਮੁਸਤੈਦ ਹੋਈ ਪਈ ਹੈ। ਇਸਦੇ ਚੱਲਦੇ ਹੀ ਪੁਲਿ ਨੇ ਲੱਖਾਂ ਦੀ ਨਕਦੀ ਨੂੰ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਕ ਸਵਿੱਫਟ ਕਾਰ ਚੋਂ 5 ਲੱਖ 95 ਹਜਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਕਰੰਸੀ ਚ 4 ਲੱਖ 83 ਹਜਾਰ ਰੁਪਏ ਭਾਰਤੀ ਕਰੰਸੀ ਜਦਕਿ 1 ਲੱਖ 12 ਹਜਾਰ ਵਿਦੇਸ਼ੀ ਕਰੰਸੀ ਹੈ। ਉੱਥੇ ਹੀ ਕਾਰ ਚਾਲਕ ਦੀ ਪਹਿਚਾਣ ਫਗਵਾੜਾ ਵੱਜੋ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

