ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜਰ ਆ ਰਹੇ ਹਨ। ਨਾਲ ਹੀ ਕੁੜੀਆਂ ਦੀਆਂ ਸੁਰੱਖਿਆਂ ਲਈ ਕੀਤੇ ਗਏ ਇੰਤਜਾਮ ਵੀ ਹਵਾ ਹੁੰਦੇ ਹੋਏ ਉਸ ਸਮੇਂ ਨਜਰ ਆਏ ਜਦੋ ਲੁਧਿਆਣਾ ਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਦੋ ਲੜਕੀਆਂ ਤੇ ਤੇਜਾਬੀ ਹਮਲਾ ਕੀਤਾ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਦੋ ਕੁੜੀਆਂ ਪੈਦਲ ਜਾ ਰਹੀਆਂ ਸੀ ਤੇ ਅਚਾਨਕ ਹੀ ਦੋ ਨੌਜਵਾਨਾਂ ਨੇ ਉਹਨਾਂ ਤੇ ਤੇਜਾਬ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇ ਹੀ ਕੁੜੀਆਂ ਬੁਰੀ ਤਰ੍ਹਾਂ ਙੁਲਸ ਗਈਆਂ ।
ਦੱਸਿਆ ਜਾ ਰਿਹਾ ਹੈ ਕਿ ਦੋਵੇ ਹੀ ਕੁੜੀਆਂ ਯੂਪੀ ਦੀ ਰਹਿਣ ਵਾਲੀਆਂ ਹਨ ਤੇ 12ਵੀਂ ਜਮਾਤ ਚ ਪੜਦੀਆਂ ਹਨ। ਉੱਥੇ ਹੀ ਇਸ ਦਰਦਨਾਕ ਹਾਦਸੇ ਤੋਂ ਬਾਅਦ ਦੋਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

