10 ਕਰੋੜ ਦੇ ਇਲਜ਼ਾਮ ’ਤੇ ਸੁਨੀਲ ਜਾਖੜ ਦਾ ਬਿਆਨ, ਕਿਹਾ- ਸਾਰੇ ਦਿੱਗਜਾਂ ਨੇ ਛੱਡੀ ਪਾਰਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਵਿਧਾਇਕ ਨੂੰ 10 ਕਰੋੜ ਦੇਣ ਦੇ ਇਲਜਾਮ ਲਗਾਏ ਜਿਸ ਤੇ ਸੁਨੀਲ ਜਾਖੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਵਿਧਾਇਕ ਨੂੰ 10 ਕਰੋੜ ਦੇਣ ਦੇ ਇਲਜਾਮ ਲਗਾਏ ਜਿਸ ਤੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਤੇ ਸੁਨੀਲ ਜਾਖੜ ਨੇ ਆਪ ਨੂੰ ਕਿਹਾ ਕਿ ਉਹ ਪਹਿਲਾ ਆਪਣਾ ਘਰ ਸੰਭਾਲੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਤੋਂ ਪਹਿਲਾ ਵੀ ਆਪ ਟੁੱਟ ਚੁੱਕੀ ਹੈ।

sunil jakhar and Bhagwant Mann

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਦਿੱਗਜ਼ ਲੀਡਰ ਪਾਰਟੀ ਨੂੰ ਛੱਡ ਚੁੱਕੇ ਹਨ। ਨਾਲ ਹੀ ਜਾਖੜ ਨੇ ਇਹ ਵੀ ਕਿਹਾ ਕਿ ਘਰ ਦੇ ਮੈਂਬਰ ਕਿਸੇ ਨਾ ਕਿਸੇ ਵਿਕਲਪ ਵੱਲ ਜਰੂਰ ਜਾਂਦੇ ਹਨ। ਦੱਸਣਯੋਗ ਗੱਲ ਹੈ ਕਿ ਭਗਵੰਤ ਮਾਨ ਨੇ ਕਾਂਗਰਸ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਸਾਡੇ ਵਿਧਾਇਕ ਨੂੰ 10 ਕਰੋੜ ਰੁਪਏ ਚ ਖਰੀਦਿਆਂ ਹੈ। ਨਾਲ ਹੀ ਉਹਨਾਂ ਨੇ ਸਾਡੇ ਵਿਧਾਇਕ ਨੂੰ ਅਹੁਦੇ ਦਾ ਵੀ ਲਾਲਚ ਦਿੱਤਾ ਹੈ।

Leave a Reply

Your email address will not be published. Required fields are marked *