ਸੁਰੱਖਿਆ ਲਈ ਮਿਲੇ ਗੰਨਮੈਨ ‘ਬਰਗਰ ਬਾਬਾ’ ਲਈ ਬਣੇ ਸਿਰਦਰਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਆਗਾਜ ਹੋਣ ਦੇ ਨਾਲ ਹੀ ਕਈ ਲੋਕਾਂ ਨੇ ਇਸ ਲੋਕਸਭਾ ਚੋਣਾਂ ‘ਚ ਹਿੱਸਾ ਲੈਣ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਆਗਾਜ ਹੋਣ ਦੇ ਨਾਲ ਹੀ ਕਈ ਲੋਕਾਂ ਨੇ ਇਸ ਲੋਕਸਭਾ ਚੋਣਾਂ ‘ਚ ਹਿੱਸਾ ਲੈਣ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਨਾਲ ਹੀ ਕਈਆਂ ਵੱਲੋਂ ਇਹਨਾਂ ਲੋਕਸਭਾ ਚੋਣਾਂ ਨੂੰ ਲੜਣ ਲਈ ਅੱਗੇ ਵੀ ਆਏ ਹਨ। ਇਸੇ ਤਰ੍ਹਾਂ ਹੀ ਲੁਧਿਆਣਾ ਲੋਕਸਭਾ ਹਲਕੇ ਤੋਂ ਬਰਗਰ ਦੀ ਰੇਹੜੀ ਲਾਉਣ ਵਾਲੇ ਰਵਿੰਦਰਪਾਲ ਸਿੰਘ ਵੀ ਚੋਣ ਲੜ ਰਹੇ ਹਨ। ਇਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਵੀ ਸੌਂਪ ਦਿੱਤਾ ਹੈ।

Burger king  ਉੱਥੇ ਹੀ ਲੋਕਸਭਾ ਚੋਣਾਂ ਨੂੰ ਲੈਕੇ ਉਹਨਾਂ ਨੂੰ ਇਕ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਇਕ ਗੰਨਮੈਨ ਮੁੱਹਈਆ ਕਰਵਾਇਆ ਗਿਆ ਹੈ ਜੋ ਕਿ 23 ਮਈ ਯਾਨੀ ਕਿ  ਵੋਟਾਂ ਦੀ ਗਿਣਤੀ ਤੱਕ ਉਹਨਾਂ ਦੇ ਨਾਲ ਰਹਿਣਗੇ। ਉੱਥੇ ਹੀ ਦਸ ਦਈਏ ਕਿ ਬਰਗਰ ਬਾਬਾ ਰਵਿੰਦਰਪਾਲ ਸਿੰਘ ਕੋਲ ਦੋ ਕਮਰੇ ਹਨ ਜਿਹਨਾਂ ਵਿੱਚੋਂ ਇਕ ਚ ਉਹ ਆਪਣੀ ਮਾਂ ਦੇ ਨਾਲ ਰਹਿੰਦੇ ਹਨ ਤੇ ਦੂਜੇ ਚ ਉਹ ਬਰਗਰ ਤਿਆਰ ਕਰਦੇ ਹਨ। ਹੁਣ ਸਵਾਲ ਇਹ ਖੜਾ ਇਹ ਹੁੰਦਾ ਹੈ ਕਿ ਉਹ ਆਪਣੇ ਗੰਨਮੈਨ ਨੂੰ ਕਿੱਥੇ ਰੱਖਣਗੇ।

Burger king

 

ਦੱਸਿਆ ਜਾ ਰਿਹਾ ਹੈ ਕਿ ਬਰਗਰ ਬਾਬਾ ਨੇ ਆਪਣੇ ਗੰਨਮੈਨ ਦੇ ਲਈ ਇਕ ਕਿਰਾਏ ਦਾ ਕਮਰਾ ਲਿਆ ਹੈ ਨਾਲ ਹੀ ਬਰਗਰ ਬਾਬਾ ਕੋਲ ਇਕ ਹੀ ਸਕੂਟਰ ਹੋਣ ਦੇ ਕਾਰਨ ਉਹ ਆਪਣੇ ਨਾਲ ਇਕ ਹੀ ਗੰਨਮੈਨ ਨੂੰ ਲੈ ਕੇ ਰੇਹੜੀ ਤੱਕ ਜਾਂਦੇ ਹਨ ਤੇ ਦੂਜੇ ਨੂੰ ਘਰ ਛੱਡ ਦੰਦੇ ਹਨ। ਦੱਸਣਯੋਗ ਗੱਲ ਹੈ ਕਿ ਬਰਗਰ ਬਾਬਾ ਦੋ ਗੰਨਮੈਨਾਂ ਨੂੰ ਨਾਲ ਲੈਕੇ ਜਾਣ ਚ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *