AAP ਆਗੂ ਟਿੰਕੂ ਪੰਜਾਬੀ ਨੂੰ ਕਾਂਗਰਸ ‘ਚ ਸ਼ਾਮਿਲ ਕਰਾਉਣ ਆਏ ਰਾਜਾ ਵੜਿੰਗ ਤੇ 50 ਹਜਾਰ ਰਿਸ਼ਵਤ ਦੇਣ ਦੇ ਆਰੋਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਬਠਿੰਡਾ ਤੋਂ ਕਾਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਵਿਵਾਦਾਂ ਦੇ ਕਾਰਨ ਚਰਚਾ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਬਠਿੰਡਾ ਤੋਂ ਕਾਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਵਿਵਾਦਾਂ ਦੇ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੇ ਪੈਸੇ ਦੇਕੇ ਇਕ ਨੇਤਾ ਨੂੰ ਖਰਿਦਣ ਦੀ ਕੋਸ਼ਿਸ਼ ਕੀਤੀ ਹੈ। ਇਸ ਸੰਬੰਧੀ ਉਹਨਾਂ ਤੇ ਦੋਸ਼ ਲੱਗ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ  ਰਾਜਾ ਵੜਿੰਗ ਨੇ ਆਪ ਦੇ ਬੁਢਲਾਢਾ ਤੋਂ ਨੇਤਾ ਟਿੰਕੂ ਪੰਜਾਬੀ ਨੂੰ 50 ਹਜਾਰ ਰੁਪਏ ਦੇਕੇ ਖਰੀਦਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਉੱਥੇ ਹੀ ਜੇਕਰ ਵੀਡੀਓ ਕੀਤੀ ਜਾਵੇ ਤਾਂ ਇਸ ਵੀਡੀਓ ‘ਚ ਰਾਜਾ ਵੜਿੰਗ ਕੁਝ ਪੈਸੇ ਟਿੰਕੂ ਪੰਜਾਬੀ ਨੂੰ ਦਿੰਦੇ ਹੋਏ ਨਜਰ ਆ ਰਹੇ ਹਨ। ਉੱਥੇ ਹੀ ਵੀਡੀਓ ਚ ਇਹ ਵੀ ਦਿਖ ਰਿਹਾ ਹੈ ਕਿ ਉਹ ਪੈਸਿਆਂ ਨੂੰ ਗਿਣਨ ਤੋਂ ਬਾਅਦ ਉਹ ਪੈਸਿਆਂ ਨੂੰ ਥੱਲੇ ਸੁੱਟ ਦਿੰਦੇ ਹਨ ਤੇ ਵੜਿੰਗ ਦੇ ਸਮਰਥਕ ਜਬਰਦਸਤੀ ਟਿੰਕੂ ਪੈਸੇ ਫੜਾਉਣ ਦੀ ਕੋਸਿਸ਼ ਕਰ ਰਹੇ ਹਨ। ਉੱਥੇ ਹੀ ਇਸ ਵੀਡੀਓ ਤੇ ਰਾਜਾ ਵੜਿੰਗ ਖੁਦ ਨੂੰ ਸਹੀ ਦੱਸ ਰਹੇ ਹਨ ਤੇ ਉਹ ਟਿੰਕੂ ਤੇ ਹੀ ਇਲਜਾਮ ਲਗਾਏ। ਦੱਸਣਯੋਗ ਗੱਲ ਹੈ ਕਿ ਰਾਜਾ ਵੜਿੰਦਾ ਦਾ ਵਿਵਾਦਾਂ  ਦੇ ਨਾਲ ਬਹੁਤ ਹੀ ਪੁਰਾਣਾ ਨਾਤਾ ਹੈ ਜਿਸ ਕਾਰਨ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਵਿਵਾਦਾਂ ਚ ਬਣੇ ਰਹਿੰਦੇ ਹਨ।

 

Leave a Reply

Your email address will not be published. Required fields are marked *