ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਸੀਟ ਲਈ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਬੀਜੇਪੀ ਤੋਂ ਕਾਫੀ ਨਾਰਾਜ ਚਲ ਰਹੇ ਸੀ। ਉਹਨਾਂ ਦੀ ਇਸ ਨਾਰਾਜ਼ਗੀ ਦਾ ਕਾਰਨ ਹਲਕਾ ਗੁਰਦਾਸਪੁਰ ਦੀ ਸੀਟ ਉਹਨਾਂ ਨੂੰ ਦੇਣ ਦੀ ਬਜਾਏ ਸੰਨੀ ਦਿਓਲ ਨੂੰ ਦੇ ਦਿੱਤਾ ਗਿਆ। ਜਿਸ ਕਾਰਨ ਉਹਨਾਂ ਨੇ ਆਜਾਦ ਚੋਣ ਲੜਣ ਦੀ ਗੱਲ ਆਖੀ ਸੀ। ਪਰ ਹੁਣ ਕਵਿਤਾ ਖੰਨਾ ਦਾ ਆਜਾਦ ਚੋਣ ਲੜਣ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਦਸ ਦਈਏ ਕਿ ਉਹਨਾਂ ਨੇ ਆਪਣੇ ਆਜਾਦ ਚੋਣ ਲੜਣ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਉਹ ਆਜਾਦ ਚੋਣ ਨਹੀਂ ਲੜਣਗੇ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਨਾਲ ਹੀ ਉਹ ਉਹਨਾਂ ਦੇ ਲਈ ਕੰਮ ਵੀ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਕੰਮ ਕਰਨਾ ਚਾਹੁੰਦੇ ਹਨ।
ਜਿਸ ਕਾਰਨ ਉਹ ਹੁਣ ਆਜਾਦ ਚੋਣ ਨਹੀਂ ਲੜਣਗੇ। ਇਸ ਤੋਂ ਇਲਾਵਾ ਕਵਿਤਾ ਖੰਨਾ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਗੁਰਦਾਸਪੁਰ ਦੀ ਸੀਟ ਬੀਜੇਪੀ ਹੀ ਜਿੱਤੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸਵਰਨ ਸਲਾਰੀਆਂ ਦਾ ਸਾਥ ਨਹੀਂ ਦੇਣਗੇ ਕਿਉਂਕਿ ਉਹਨਾਂ ਤੇ ਰੇਪ ਦਾ ਮਾਮਲਾ ਦਰਜ ਹੈ।

