ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬਾਈ ਪੁਲਿਸ ਦਾ ਬਾਕੀ ਹੋਰ ਦੇਸ਼ਾਂ ਦੀ ਪੁਲਿਸ ਦੇ ਮੁਕਾਬਲੇ ਦਬਦਬਾ ਤੇ ਡਰ ਜਿਆਦਾ ਹੈ। ਜੀ ਹਾਂ ਇਹ ਖੁਲਾਸਾ ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਰਿਪੋਰਟ 2018 ਚ ਹੋਇਆ ਹੈ। ਇਸ ਰਿਪੋਰਟ ਦੇ ਅਨੁਸਾਰ ਹਰਿਆਣਾ ਨੇ ਪਹਿਲਾ ਤੇ ਹਿਮਾਚਲ ਪ੍ਰਦੇਸ਼ ਨੂੰ ਦੂਜਾ ਸਥਾਨ ਹਾਸਿਲ ਹੋਇਆ ਜਦਕਿ ਪੰਜਾਬ ਪੁਲਿਸ ਨੂੰ 22ਵਾਂ ਸਥਾਨ ਹਾਸਿਲ ਹੋਇਆ ਹੈ।
ਦਸ ਦਈਏ ਕਿ ਇਸ ਰਿਪੋਰਟ ਚ ਵੱਖ ਵੱਖ ਪੁਲਿਸ ਅਧਿਕਾਰੀਆਂ ਦੀ ਕਾਰਗੁਜਾਰੀ, ਪੁਲਿਸ ਦਾ ਔਰਤਾਂ ਪ੍ਰਤੀ ਨਰਮ ਸੁਭਾਅ ਨਾਲ ਹੀ ਪੁਲਿਸ ਤੇ ਲੋਕਾਂ ਦਾ ਭਰੋਸਾ ਆਦਿ ਨੂੰ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਉਥੇ ਹੀ ਦਸ ਦਈਏ ਕਿ ਇਕ ਹੋਰ ਰਿਪੋਰਟ ਜਿਸ ‘ਚ ਸੀਨੀਅਰ ਪੁਲਿਸ ਅਧਿਕਾਰੀਆਂ ਚ ਭਰੋਸੇ ਪ੍ਰਤੀ ਪੰਜਾਬ ਪੁਲਿਸ ਨੂੰ 20ਵੇਂ ਨੰਬਰ ਤੇ ਰੱਖਿਆ ਗਿਆ ਹੈ।

