ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਚ ਬੀਤੇ ਦਿਨ ਦੁਪਹਿਰ ਦੀ ਨਿਕਲੀ ਧੁੱਪ ਤੋਂ ਬਾਅਦ ਸ਼ਹਿਰ ਭਰ ਚ ਕਾਲੇ ਬੱਦਲ ਛਾ ਗਏ। ਇਸ ਤੋਂ ਬਾਅਦ ਸ਼ਹਿਰ ਚ ਤੇਜ਼ ਹਨੇਰੀ ਚੱਲਣੀ ਸ਼ੁਰੂ ਹੋ ਗਈ।
ਦਸ ਦਈਏ ਕਿ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਹਲਕਾ ਹਲਕਾ ਮੀਂਹ ਵੀ ਪਇਆ। ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਮਿਲੀ। ਇਸ ਦੌਰਾਨ ਕਾਫੀ ਨੁਕਸਾਨ ਵੀ ਹੋਇਆ ਤੇਜ ਹਵਾਵਾਂ ਦੇ ਕਾਰਨ ਕਈ ਥਾਵਾਂ ਤੇ ਨੁਕਸਾਨ ਵੀ ਹੋਇਆ।
ਇਸ ਹਲਕੀ ਹਲਕੀ ਬੂੰਦਾਬਾਂਦੀ ਦੇ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ। ਉੱਥੇ ਹੀ ਮੌਸਮ ਵਿਭਾਗ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਬੱਦਲ ਛਾ ਸਕਦੇ ਹਨ ਤੇ ਬੂੰਦਾਬਾਂਦੀ ਹੋ ਸਕਦੀ ਹੈ।

