ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਅੰਨਤਨਾਗ ਚ ਸੁਰੱਖਿਆ ਬੱਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁੱਠਭੇੜ ਲਗਾਤਾਰ ਜਾਰੀ ਹੈ।
ਦਸ ਦਈਏ ਕਿ ਸੁਰੱਖਿਆਂ ਬੱਲਾ ਨੇ ਇਸ ਮੁੱਠਭੇੜ ਦੌਰਾਨ ਕਰੀਬ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੌਰਾਨ ਅੱਤਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆਂ ਬੱਲਾਂ ਨੂੰ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਸੁਰੱਖਿਆਂ ਬੱਲਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ।
ਫਿਲਹਾਲ ਇਸ ਮੁੱਠਭੇੜ ਦੇ ਕਾਰਨ ਇਲਾਕੇ ਚ ਇੰਟਰਨੇਟ ਸੇਵਾਵਾਂ ਬੰਦ ਕਰ ਦਿੱਤੀ ਗਈਆਂ ਹਨ।


