Jio ਨੇ Airtel ਨੂੰ ਕੀਤਾ ਪਿੱਛੇ ਹੁਣ Vodafone ਤੇ Idea ਦੀ ਵਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਕੇਸ਼ ਅੰਬਾਨੀ ਦੀ ਟੈਲੀਕਾੱਮ ਕੰਪਨੀ ਰਿਲਾਇਂਸ ਜਿਓ ਨੂੰ ਲਾਂਚ ਹੋਏ ਤਕਰੀਬਨ ਦੋ ਸਾਲ ਹੋ ਚੁਕੇ ਹਨ ਤੇ ਇਹਨਾਂ ਦੋ ਸਾਲਾ ਦੇ ਅੰਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਕੇਸ਼ ਅੰਬਾਨੀ ਦੀ ਟੈਲੀਕਾੱਮ ਕੰਪਨੀ ਰਿਲਾਇਂਸ ਜਿਓ ਨੂੰ ਲਾਂਚ ਹੋਏ ਤਕਰੀਬਨ ਦੋ ਸਾਲ ਹੋ ਚੁਕੇ ਹਨ ਤੇ ਇਹਨਾਂ ਦੋ ਸਾਲਾ ਦੇ ਅੰਦਰ ਰਿਲਾਇਂਸ ਜਿਓ ਨੇ ਇਕ ਹੋਰ ਵੱਡਾ ਮੁਕਾਮ ਹਾਸਿਲ ਕਰ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਯੂਜਰ ਬੇਸ ਦੇ ਮਾਮਲੇ ‘ਚ ਭਾਰਤੀ ਏਅਰਟੇਲ ਨੂੰ ਜਿਓ ਨੇ ਪਿੱਛੇ ਛੱਡਕੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾੱਮ ਕੰਪਨੀ ਬਣ ਗਈ ਹੈ।
Airtel

ਦਸ ਦਈਏ ਕਿ ਜਿਓ ਦੇ ਹੁਣ ਤੱਕ ਕਰੀਬ 30.6 ਕਰੋੜ ਯੂਜਰਸ ਹਨ ਇਸ ਕੰਪਨੀ ਤੋਂ ਅੱਗੇ ਹੁਣ ਸਿਰਫ ਵੋਡਾਫੋਨ ਤੇ ਆਇਡਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਡਾਫੋਨ ਤੇ ਆਇਡਿਆ ਦੇ ਕੋਲ ਯੂਜਰਸ 38.7 ਕਰੋੜ ਹਨ ਜਦਕਿ ਏਅਰਟੇਲ ਦੇ ਕੋਲ 28.4 ਕਰੋੜ ਸਬਸਕ੍ਰਾਇਬਰਸ ਹਨ।

Jio

ਉੱਥੇ ਹੀ ਟੈਲੀਕਾੱਮ ਇੰਡਸਟਰੀ ਦਾ ਕਹਿਣਾ ਹੈ ਕਿ ਜਿਓ ਜਲੱਦ ਹੀ ਵੋਡਾਫੋਨ ਤੇ ਆਇਡਿਆ ਨੂੰ ਪਿੱਛੇ ਛੱਡਕੇ ਅੱਗ ਵੱਧ ਸਕਦੀ ਹੈ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਓ ਤਿੰਨ ਜਾਂ ਫਿਰ ਚਾਰ ਕੁਆਰਟਰ ‘ਚ ਜਿਓ ਵੋਡਾਫੋਨ ਅਤੇ ਆਇਡਿਆ ਤੋਂ ਅੱਗੇ ਨਿਕਲ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਜਿਓ ਦੇ ਗ੍ਰਾਹਕਾਂ ਦੀ ਗੱਲ ਕੀਤੀ ਜਾਵੇ ਤਾਂ ਜਿਓ ਦੇ ਗ੍ਰਾਹਕ ਤੇਜੀ ਨਾਲ ਵੱਧ ਰਹੇ ਹਨ। ਜਿਸ ਕਾਰਨ ਬਾਕੀ ਕੰਪਨੀਆਂ ਨੂੰ ਬਾਰੀ ਨੁਕਸਾਨ ਹੋ ਰਿਹਾ ਹੈ।

Leave a Reply

Your email address will not be published. Required fields are marked *