ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਦਰਾਸ ਕੋਰਟ ਦੇ ਹੁਕਮਾਂ ਤੋਂ ਬਾਅਦ ਭਾਰਤ ਚ ਚੀਨੀ ਐਪ ਟਿਕ ਟੌਕ ਨੂੰ ਬੈਨ ਕਰ ਦਿੱਤਾ ਗਿਆ ਹੈ। ਐਪ ਦੇ ਬੈਨ ਹੋਣ ਤੋਂ ਬਾਅਦ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਇਸ ਐਪ ਦੇ ਬੈਨ ਹੋਣ ਤੋਂ ਬਾਅਦ ਲੱਖਾਂ ਹੀ ਯੂਜਰ ਇਸ ਐਪ ਨੂੰ ਆਸਾਨੀ ਨਾਲ ਇਸਤੇਮਾਲ ਕਰ ਰਹੇ ਹਨ।
ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਟਿਕ ਟੌਕ ਐਪ ਦੇ ਬੰਦ ਹੋਣ ਤੋਂ ਬਾਅਦ ਬੀਜਿੰਗ ਬਾਈਟਡਾੰਸ ਟੈਕਨਾਲੋਜੀ ਕੰਪਨੀ ਨੂੰ ਰੋਜ਼ਾਨਾ 5 ਲੱਖ ਦਾ ਡਾਲਰ ਯਾਨੀ ਕਿ ਕਰੀਬ 3.5 ਕਰੋੜ ਦਾ ਨੁਕਸਾਨ ਹੋ ਰਿਹਾ ਹੈ।
ਇਹਨਾਂ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਕਰੀਬ 250 ਤੋਂ ਜਿਆਦਾ ਨੌਕਰੀਆਂ ਖਤਰੇ ਚ ਪੈ ਗਈਆ ਹਨ। ਦੱਸਣਯੋਗ ਗੱਲ ਹੈ ਕਿ ਟਿਕ ਟੌਕ ਦੁਨਿਆ ਦਾ ਸਭ ਤੋਂ ਪੰਸਦੀਦਾ ਐਪ ਵਿੱਚੋਂ ਇਕ ਹੈ ਤੇ ਇਸ ਨਾਲ ਲੱਖਾਂ ਦੀ ਗਿਣਤੀ ਚ ਲੋਕ ਜੁੜੇ ਹੋਏ ਹਨ। ਜਿਸ ਕਾਰਨ ਭਾਰਤ ਚ ਇਹ ਐਪ ਕਰਬੀ 30 ਕਰੋੜ ਵਾਰ ਤੋਂ ਵੀ ਜਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ।
ਜੇਕਰ ਦੁਨਿਆ ਦੇ ਮੌਕੇ ਦੇਖਿਆ ਜਾਵੇ ਤਾਂ ਦੁਨਿਆ ਚ ਇਸ ਐਪ ਨੂੰ ਕਰੀਬ 100 ਕਰੋੜ ਤੋਂ ਵੀ ਜਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਦਸ ਦਈਏ ਕਿ ਟਿਕ ਟੌਕ ਐਪ ਤੇ ਅਸ਼ਲੀਲਤਾ ਜਿਆਦਾ ਹੋਣ ਦੇ ਕਾਰਨ ਹੀ ਇਸ ਐਪ ਤੇ ਰੋਕ ਲਗਾਈ ਗਈ ਹੈ। ਕਿਉਂਕਿ ਇਸ ਐਪ ਰਾਹੀ ਬੱਚਿਆ ਤੇ ਕਾਫੀ ਮਾੜਾ ਅਸਰ ਪੈ ਰਿਹਾ ਹੈ।


