ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਹੋ ਗਈ ਜਿਸਦੇ ਚੱਲਦੇ ਉਹ ਆਪਣੇ ਦਮਦਾਰ ਉਮੀਦਵਾਰਾਂ ਨੂੰ ਚੋਣ ਦੇ ਮੈਦਾਨ ਉਤਾਰ ਰਹੇ ਹਨ। ਇਸਦੇ ਚੱਲਦੇ ਹੀ ਬੀਜੇਪੀ ਪਾਰਟੀ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬੀਜੇਪੀ ਪੰਜਾਬ ਦੀ ਕਿਸੇ ਸੀਟ ਦੇ ਲਈ ਕਿਸੇ ਸਟਾਰ ਪ੍ਰਚਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਇਸਦੇ ਚੱਲਦੇ ਹੀ ਬੀਤੇ ਦਿਨ ਬਾਲੀਵੁੱਡ ਦੇ ਸਟਾਰ ਸੰਨੀ ਦਿਓਲ ਪਿਛਲੇ ਦਿਨੀ ਬੀਜੇਪੀ ਵਿੱਚ ਸ਼ਾਮਲ ਹੋਏ ਜਿਸਤੋਂ ਬਾਅਦ ਇਹ ਕਿਹਾ ਜਾਣ ਲੱਗਿਆ ਸੀ ਕਿ ਉਹਨਾਂ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ‘ਚ ਉਤਰ ਸਕਦੇ ਹਨ।
ਇਹ ਕਹਿਣਾ ਵੀ ਸਹੀ ਰਿਹਾ ਬੀਜੇਪੀ ਪਾਰਟੀ ਨੇ ਆਪਣੇ ਗੁਰਦਾਸਪੁਰ ਹਲਕੇ ਤੋਂ ਸੰਨੀ ਦਿਓਲ ਨੂੰ ਚੋਣ ਅਖਾੜੇ ਚ ਉਤਾਰਿਆ ਹੈ। ਪਰ ਇਸ ਤੋਂ ਪਹਿਲਾ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਪਾਰਟੀ ਗੁਰਦਾਸਪੁਰ ਸੀਟ ਤੋਂ ਵਿਨੋਦ ਖੰਨਾ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦੇ ਸਕਦੀ ਹੈ ਜਿਸ ਦੇ ਚੱਲਦੇ ਵਿਨੋਦ ਖੰਨਾ ਦੀ ਪਤਨੀ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਬੀਜੇਪੀ ਪਾਰਟੀ ਨੇ ਗੁਰਦਾਸਪੁਰ ਦੇ ਲਈ ਸੰਨੀ ਦਿਓਲ ਨੂੰ ਚੁਣਿਆ ਹੈ।
ਉੱਥੇ ਹੀ ਜੇਕਰ ਗੁਰਦਾਸਪੁਰ ਦੀ ਸੀਟ ਦੀ ਗੱਲ ਕੀਤੀ ਜਾਵੇ ਤਾਂ ਸੰਨੀ ਦਿਓਲ ਦੇ ਲਈ ਇਹ ਰਸਤਾ ਕਾਫੀ ਮੁਸ਼ਕਿਲ ਭਰਿਆ ਹੋ ਸਕਦਾ ਹੈ ਕਿਉਂਕਿ ਗੁਰਦਾਸਪੁਰ ਸੀਟ ਦੇ ਲਈ ਕਾਂਗਰਸ ਪਾਰਟੀ ਨੇ ਪਹਿਲਾ ਤੋੰ ਹੀ ਸੁਨੀਲ ਜਾਖੜ ਨੂੰ ਚੋਣ ਮੈਦਾਨ ਚ ਉਤਾਰ ਚੁੱਕੀ ਹੈ। ਜੋ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਉਪ ਚੋਣ ਜਿੱਤ ਚੁੱਕੇ ਹਨ।
ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਗੁਰਦਾਸਪੁਰ ਸੀਟ ਲਈ ਉਤਾਰਿਆ ਹੈ ਤੇ ਪੰਜਾਬ ਡੈਮੋਕ੍ਰੇਟਿਕ ਪਾਰਟੀ ਨੇ ਲਾਲ ਚੰਦ ਨੂੰ ਮੈਦਾਨ ਚ ਉਤਾਰਿਆ ਹੈ। ਦੱਸਣਯੋਗ ਗੱਲ ਹੈ ਕਿ ਲੋਕਸਭਾ ਚੋਣਾਂ ਨੂੰ ਲੈਕੇ ਇਹਨਾਂ ਚੋਣਾਂ ਚ ਹਿੱਸਾ ਲੈਣ ਲਈ ਕਈ ਫਿਲਮੀ ਸਿਤਾਰੇ ਪਾਰਟੀਆਂ ਵਿੱਚ ਸ਼ਾਮਿਲ ਹੋਏ ਹਨ ਕਈਆਂ ਨੂੰ ਇਹਨਾਂ ਚੋਣਾਂ ‘ਚ ਹਿੱਸਾ ਲੇਣ ਲਈ ਟਿਕਟ ਵੀ ਦਿੱਤੀ ਗਈ ਹੈ।


